ਪੰਜਾਬੀ ਸਿਨੇਮੇ ਪ੍ਰਤੀ ਸੁਚੱਜੀ ਸੋਚ ਰੱਖਣ ਵਾਲਾ ਫਿਲਮ ਲੇਖਕ:ਸੁਖਰਾਜ ਸਿੰਘ

Deepsandeep. Blogspot. Com



ਲੇਖਕ ਕਿਸੇ ਵੀ ਫਿਲਮ ਦਾ ਮੁੱਢ ਉਸਦਾ ਲੇਖਕ ਬੰਨਦਾ ਹੈ।ਫਿਲਮ ਦਾ ਅਸਲ ਜਨਮਦਾਤਾ ਉਸਦਾ ਲੇਖਕ ਹੀ ਹੁੰਦਾ ਹੈ।ਜਿਹੜਾ ਆਪਣੇ ਮਨ ਦੇ ਜ਼ਜਬਾਤਾ ਜਾ ਫਿਰ ਸਮਾਜ ਦੇ ਕੋੜੇ ਮਿੱਠੇ ਰੰਗਾ ਦਾ ਅਨੁਭਵ ਕਰਕੇ ਉਸਨੂੰ ਆਪਣੀ ਕਲਮ ਰਾਹੀ ਫਿਲਮੀ ਰੂਪ ਵਿੱਚ ਸਿਰਜਦਾ ਹੈ।ਵਿਸ਼ੇ ਵਿੱਚ ਵਿਲੱਖਣਤਾ ਅਤੇ ਲੀਕ ਤੋ ਹੱਟਕੇ ਸਮੇ ਦੀ ਨਬਜ ਫੜਨ ਵਾਲਾ ਲੇਖਕ ਹੀ ਅਸਲੀ ਫੜ੍ਹ ਪਾਉਦਾ ਹੈ।ਅਜਿਹਾ ਹੀ ਇੱਕ ਪੰਜਾਬੀ ਸਿਨੇਮੇ ਵਿੱਚ ਨਵੀਆਂ ਪੈੜਾ ਸਿਰਜ ਰਿਹਾ ਫਿਲਮ ਲੇਖਕ ਹੈ।"ਸੁਖਰਾਜ ਸਿੰਘ"ਪੰਜਾਬ ਦੇ ਜਿਲ੍ਹਾ ਬਠਿੰਡਾ ਦੇ ਪਿੰਡ ਰਾਮਪੁਰਾ ਫੂਲ ਨਾਲ ਸੰਬੰਧਿਤ ਇਸ ਨੌਜਵਾਨ ਨੇ ਮਨ ਅੰਦਰ ਉਪਜਦੇ ਖਿਆਲਾ ਨੂੰ ਪ੍ਹੜਨ ਦੀ ਜਾਚ ਛੇਤੀ ਹੀ ਸਿੱਖ ਲਈ ਸੀ।ਅਤੇ ਆਪਣੇ ਅੰਦਰ ਜਾਗੇ ਇਸ ਸ਼ੌਕ ਨੂੰ ਮੁਕੰਮਲ ਸਥਾਨ ਦੇਣ ਲਈ ਉਸਨੇ ਇੰਗਲੈਡ ਤੋ ਬਕਾਇਦਾ ਸਕ੍ਰਿਪਟ ਲਿਖਣ ਦੀ ਸਿੱਖਿਆਂ ਹਾਸਿਲ ਕੀਤੀ।ਬਤੌਰ ਫਿਲਮ ਲੇਖਕ ਪੰਜਾਬੀ ਸਿਨੇਮੇ ਵਿੱਚ ਉਸਦੀ ਸੁਰੂਆਤ ਫਿਲਮ "ਭਲਵਾਨ ਸਿੰਘ"ਨਾਲ ਹੋਈ।ਫਿਲਮ ਦੀ ਕਹਾਣੀ ਗੁਲਾਮੀ ਯੁੱਗ ਵਿੱਚ ਆਜਾਦੀ ਲਈ ਨਿੱਤਰੇ ਯੋਧੇ ਉੱਪਰ ਅਧਾਰਿਤ ਸੀ।ਇਸਦੇ ਬਾਅਦ ਪੰਜਾਬੀ ਸੱਭਿਆਚਾਰ ਦੀ ਵਿਰਾਸਤ ਅਤੇ ਰਿਸ਼ਤਿਆ ਦੀ ਮਹੱਤਤਾ ਦਰਸਾਉਦੀ ਫਿਲਮ "ਪ੍ਰਾਹੁਣਾ" ਦੀ ਕਹਾਣੀ ਵੀ ਸੁਖਰਾਜ ਸਿੰਘ ਨੇ ਲਿਖੀ।ਇਹ ਫਿਲਮ ਬਾਕਸ ਆਫਿਸ ਤੇ ਬੇਹੱਦ ਸਫਲ ਰਹੀ ਸੀ।ਕੁਝ ਨਿਵੇਕਲਾ ਕਰਨ ਦੀ ਯੋਗਤਾ ਰੱਖਣ ਵਾਲਾ ਇਹ ਲੇਖਕ ਇਨ੍ਹੀ ਦਿਨੀ ਨਵੀ ਫਿਲਮ "ਦੂਰਬੀਨ" ਵਿੱਚ ਰੁੱਝਿਆ ਹੋਇਆ ਹੈ।
ਆਜ਼ਾਦ ਪਰਿੰਦੇ ਫਿਲਮਸ ਦੇ ਬੈਨਰ ਹੇਠ ਬਣ ਰਹੀ ਇਸ ਫਿਲਮ ਦੀ ਕਹਾਣੀ,ਸਕਰੀਨਪਲੇਅ,ਡਾਇਲਾਗ ਉਸਨੇ ਲਿਖੇ ਹਨ।ਪ੍ਰਤਿਬਾਸ਼ਾਲੀ ਨਿਰਦੇਸ਼ਕ ਇਸ਼ਾਨ ਚੋਪੜਾ ਵੱਲੋ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਸੁਖਰਾਜ ਰੰਧਾਵਾ,ਜੁਗਰਾਜ ਬੱਲ,ਯਾਦਵਿੰਦਰ ਵਿਰਕ ਹਨ।ਫਿਲਮ ਦੀ ਕਹਾਣੀ ਬਾਰੇ ਗੱਲਬਾਤ ਕਰਦਿਆਂ ਸੁਖਰਾਜ ਸਿੰਘ ਨੇ ਦੱਸਿਆ ਕਿ ਮੈ ਮਨਘੜਤ ਵਿਚਾਰਾ ਦੇ ਬਦਲੇ ਸਮਾਜ ਵਿਚਲੇ ਪਹਿਲੂਆਂ ਉੱਪਰ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹਾ।ਇਹ ਫਿਲਮ ਜਿੱਥੇ ਹਾਸੇ ਠੱਠੇ ਨਾਲ ਭਰਪੂਰ ਹੋਵੇਗੀ।ਉੱਥੇ ਹੀ ਇੱਕ ਸਮਾਜਿਕ ਮਸਲੇ ਉੱਪਰ ਵੀ ਗੰਭੀਰਤਾ ਨਾਲ ਚਾਨਣ ਪਾਵੇਗੀ।ਫਿਲਮ ਵਿੱਚ ਨਿੰਜਾ,ਵਾਮਿਕਾ ਗੱਬੀ,ਜੱਸ ਬਾਜਵਾ,ਜੈਸਮੀਨ ਬਾਜਵਾ,ਯੋਗਰਾਜ ਸਿੰਘ,ਕਰਮਜੀਤ ਅਨਮੋਲ,ਹੋਬੀ ਧਾਲੀਵਾਲ,ਹਰਬੀ ਸੰਘਾ,ਗੁਰਮੀਤ ਸਾਜਨ,ਰੁਪਿੰਦਰ ਰੂਪੀ,ਗੁਰਪ੍ਰੀਤ ਕੌਰ ਭੰਗੂ,ਪ੍ਰਕਾਸ਼ ਗਾਧੂ ਬਾਲ ਅਦਾਕਾਰ ਐਮੀ ਰੰਧਾਵਾ ਮੁੱਖ ਭੂਮਿਕਾ ਵਿੱਚ ਹਨ।ਫਿਲਮ ਵਿੱਚ ਪਾਲੀਵੁੱਡ ਦੇ ਸਾਰੇ ਮੰਝੇ ਤੇ ਦਮਦਾਰ ਅਦਾਕਾਰਾ ਦਾ ਹੋਣਾ ਵੀ ਪਲੱਸ ਪੁਆਇੰਟ ਹੈ।ਫਿਲਮ ਦੇ ਲਾਇਨ ਨਿਰਮਾਤਾ ਫਤਿਹ ਫਿਲਮਸ ਹਨ।ਇਸ ਫਿਲਮ ਤੋ ਬਾਅਦ ਉਹ ਬਤੌਰ ਨਿਰਦੇਸ਼ਕ ਵੀ ਇੱਕ ਫਿਲਮ ਦਾ ਨਿਰਦੇਸ਼ਣ ਕਰਨ ਜਾ ਰਹੇ ਹਨ।ਫਿਲਮਾ ਲਈ ਅਦਾਕਾਰਾ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ।ਅਤੇ ਛੇਤੀ ਹੀ ਇਸਦੀ ਸੂਟਿੰਗ ਸੁਰੂ ਹੋਵੇਗੀ।ਪੰਜਾਬੀ ਅਜੋਕੀ ਸਥਿਤੀ ਬਾਰੇ ਖੁਸ਼ੀ ਜਾਹਿਰ ਕਰਦਿਆਂ ਉਸਨੇ ਕਿਹਾ ਕਿ ਹੁਣ ਪਾਲੀਵੁੱਡ ਵਿੱਚ ਵੀ ਛਣਕਾਟਿਆਂ ਤੋ ਇਲਾਵਾ ਮੁੱਦਾ ਪ੍ਰਧਾਨ ਫਿਲਮ ਦਾ ਨਿਰਮਾਣ ਹੋਣ ਲੱਗਾ ਹੈ।ਬਾਇਉਪਿਕਸ ਨੂੰ ਵਧੀਆ ਹੁੰਗਾਰਾ ਮਿਲ ਰਿਹਾ ਹੈ।ਜੋ ਕਿ ਚੰਗੇ ਸਿਨੇਮੇ ਦੀ ਨਿਸ਼ਾਨੀ ਹੈ।ਇਸ ਸਾਲ ਉਹ ਕਈ ਹੋਰ ਨਵੇ ਕੰਨਸੈਪਟ ਪੰਜਾਬੀ ਸਿਨੇਮੇ ਦੀ ਝੋਲੀ ਪਾਉਣਗੇ।
ਦੀਪ ਸੰਦੀਪ
੯੫੦੧੩੭੫੦੪੭