ਪ੍ਰਭਾਵਸ਼ਾਲੀ ਅਦਾਕਾਰਾਂ ਵਜੌ ਪਛਾਣ ਰੱਖਣ ਵਾਲੀ:ਰੂਪ ਕੌਰ ਸੰਧੂ







ਖੇਤਰ ਚਾਹੇ ਕੋਈ ਵੀ ਹੋਵੇ ਔਰਤ ਲਈ ਹਮੇਸ਼ਾ ਚੁਣੋਤੀਪੂਰਨ ਹੀ ਹੁੰਦਾ ਹੈ।ਵੈਸੇ ਜੇ ਦੇਖਿਆਂ ਜਾਵੇ ਤਾਂ ਫਿਲਮ ਖੇਤਰ ਇੱਕ ਅਜਿਹਾ ਖੇਤਰ ਜਿਸ ਵਿੱਚ ਸਮਾਜ ਤੋ ਪਹਿਲਾ ਅੋਰਤਾਂ ਨੂੰ ਪਰਿਵਾਰਿਕ ਰਜਾਮੰਦੀ ਨਾਲ ਕੰਮ ਕਰਨ ਦੀ ਇਜ਼ਾਜ਼ਤ ਵੀ ਬਹੁਤ ਘੱਟ ਮਿਲਦੀ ਹੈ।ਪਰ ਸਾਡੇ ਇਸ ਸੁਵੰਨਤਾ ਭਰੇ ਸਮਾਜ ਵਿੱਚ ਕੁਝ ਅਜਿਹੀਆਂ ਅਦਾਕਾਰਾਂ ਵੀ ਹਨ।ਜਿਹਨਾਂ ਨੇ ਪਰਿਵਾਰਿਕ ਮਿੱਥਾਂ ਨੂੰ ਤੋੜਦਿਆਂ ਆਪਣੇ ਬਲਬੂਤੇ ਉੱਪਰ ਅਦਾਕਾਰੀ ਵਿੱਚ ਵਿਲੱਖਣ ਮੁਕਾਮ ਹਾਸਿਲ ਕੀਤਾ ਹੈ।ਅਜਿਹੀਆਂ ਵਕਤ ਦੀ ਹਿੱਕ ਤੇ ਆਪਣਾ ਰੁਤਬਾ ਕਾਇਮ ਕਰਨ ਵਾਲੀਆਂ ਪ੍ਰਭਾਵਸ਼ਾਲੀ ਅਦਾਕਾਰਾ ਵਿੱਚੋ ਇੱਕ ਅਦਾਕਾਰਾ ਹੈ।“ਰੂਪ ਕੌਰ ਸੰਧੂ” ਸ਼ਾਹੀ ਸ਼ਹਿਰ ਪਟਿਆਲਾ ਨਾਲ ਸੰਬੰਧਿਤ ਇਸ ਅਦਾਕਾਰਾ ਨੂੰ ਐਕਟਿੰਗ ਦਾ ਸ਼ੌਕ ਦਾ ਬਚਪਨ ਵਿੱਚ ਹੀ ਪੈ ਗਿਆ ਸੀ।ਪਰ ਘਰ ਦੀ ਚਾਰਦਿਵਾਰੀ ਉਸਦੇ ਅਦਾਕਾਰੀ ਦੇ ਵਿਹੜੇ ਪੈਦੇ ਪੈਰਾਂ ਨੂੰ ਰੋਕਣ ਤੇ ਤੁਲੀ ਸੀ।ਆਪਣੇ ਸੁਪਨਿਆਂ ਉਡਾਣ ਦੇਣ ਲਈ ਉਸ ਨੇ ਇਹਨਾਂ ਅੋਕੜਾ ਨੂੰ ਪਹਾੜ ਨਹੀ ਬਣਨ ਦਿੱਤਾ।ਅਤੇ ਉਹ ਥਿਏਟਰ ਗਰੁੱਪ ਦਾ ਹਿੱਸਾ ਬਣ ਗਈ।ਮੋਹਨ ਕੰਬੋਜ ਅਤੇ ਮੈਡਮ ਪਰਮਿੰਦਰਪਾਲ ਜਿਹੇ ਰੰਗਕਰਮੀਆਂ ਤੋ ਐਕਟਿੰਗ ਦੀਆਂ ਬਰੀਕੀਆਂ ਸਿੱਖਦਿਆਂ ਉਸਨੇ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਰਾਵੀ,ਵਿਰਾਸਤ, ਸੰਦਲੀ ਪੈੜਾ ਆਦਿ ਵਿੱਚ ਬਤੌਰ ਅਦਾਕਾਰਾ ਅਹਿਮ ਪਛਾਣ ਸਥਾਪਿਤ ਕੀਤੀ।ਇਸਦੇ ਇਲਾਵਾ ਅੰਤਹੀਣ ਤਿਰਕਾਲਾਂ,ਕਣਕ ਦੀ ਬੱਲੀ,ਬੋਦੀ ਵਾਲਾ ਤਾਰਾ,ਵਰਗੇ ਨਾਟਕਾ ਵਿੱਚ ਭਾਵਪੂਰਨ ਅਦਾਕਾਰੀ ਕਰਦਿਆਂ ਉਸਨੇ ਸਭ ਨੂੰ ਬੇਹੱਦ ਪ੍ਰਭਾਵਿਤ ਕੀਤਾ।ਚਲੰਤ ਸੰਗੀਤਕ ਵੀਡਿਉ ਦੇ ਦੌਰ ਵਿੱਚ ਉਸਨੇ ਇਸ਼ਕ ਦੀਆਂ ਰੀਤਾਂ(ਕਮਲ ਖਾਨ)ਰੱਖਲੀ ਪਿਆਰ ਨਾਲ(ਗੁਰਨਾਮ ਭੁੱਲਰ),ਲਾਲ ਮਰੂਤੀ(ਹਰਜੋਤ) ਸਮੇਤ ਕਈ ਹੋਰ ਗੀਤ ਵਿੱਚ ਨਰੋਆਂ ਕੰਮ ਕਰਕੇ ਆਪਣੀ ਪ੍ਰਤਿਬਾ ਨੂੰ ਹੋਰ ਵਧੀਆਂ ਢੰਗ ਨਾਲ ਪੇਸ਼ ਕੀਤਾ ਹੈ।ਇਸ ਸਭ ਦੇ ਨਾਲ ਹੀ ਉਹ ਫਿਲਮ ਖੇਤਰ ਵਿੱਚ ਵੀ ਪੂਰੀ ਤਰਾਂ ਸਰਗਰਮ ਹੈ।





ਰਿਲੀਜ਼ਇੰਗ ਅਧੀਨ ਫਿਲਮ ਗਦਰੀ ਯੋਧੇ ਨਾਲ ਪਾਲੀਵੁੱਡ ਵਿੱਚ ਆਪਣੀ ਸੁਰੂਆਂਤ ਕਰਨ ਵਾਲੀ ਇਹ ਅਦਾਕਾਰਾ ਫਿਲਮ “ਚੰਨਾ ਮੇਰਿਆ”ਵਿੱਚ ਵੀ ਅਹਿਮ ਕਿਰਦਾਰ ਨਿਭਾ ਚੁੱਕੀ ਹੈ।ਅਤੇ ਆਉਦੇ ਸਮੇ ਵਿੱਚ ਉਹ ਨਿੱਕਾ ਜੈਲਦਾਰ 3,ਤੂੰ ਮੇਰਾ ਕੀ ਲੱਗਦਾ,ਜਿੰਦਗੀ ਜਿੰਦਾਬਾਦ,ਜਿਹੀਆਂ ਫਿਲਮਾਂ ਵਿੱਚ ਵੀ ਮੱਹਤਵਪੂਰਨ ਕਿਰਦਾਰ ਕਰਦੀ ਨਜ਼ਰ ਆਵੇਗੀ।ਐਕਟਿੰਗ ਤੋ ਇਲਾਵਾ ਉਸ ਕੋਲ ਗਾਉਣ ਦੀ ਵੀ ਬੜੀ ਵੱਡੀ ਕਲਾ ਹੈ।ਉਸਨੂੰ ਭਾਸ਼ਾਈ ਗਿਆਨ ਵਿੱਚ ਮੁਹਾਰਤ ਹਾਸਿਲ ਹੈ।ਗਿੱਧੇ ਅਤੇ ਬੋਲੀਆਂ ਦਾ ਅਮੀਰ ਵਿਰਾਸਤੀ ਖਜ਼ਾਨਾ ਵੀ ਉਸਨੇ ਬੜੀ ਰੀਝ ਨਾਲ ਸਾਭਿਆਂ ਹੋਇਆਂ ਹੈ।ਐਕਟਿੰਗ ਤੇ ਸੰਗੀਤਕ ਦੁਨੀਆਂ ਤੋ ਛੁੱਟ ਉਹ ਇੱਕ ਮਿਹਨਤੀ ਸਮਾਜ ਸੇਵਿਕਾ ਵੀ ਹੈ।ਔਰਤਾਂ ਨੂੰ ਦਰਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਸੁਲਝਾਉਣ ਅਤੇ ਉਹਨਾ ਦੀ ਸਹਾਇਤਾ ਕਰਨ ਲਈ ਉਹ ਹਰਦਮ ਤਿਆਰ ਰਹਿੰਦੀ ਹੈ।ਉਸਦੀਆਂ ਚੰਗੀਆਂ ਸੇਵਾਵਾਂ ਬਦਲੇ ਪੰਜਾਬ ਸਰਕਾਰ ਉਸਨੂੰ ਤਿੰਨ ਵਾਰ ਸਟੇਟ ਐਵਾਰਡ ਨਾਲ ਵੀ ਨਿਵਾਜ ਚੁੱਕੀ ਹੈ।ਅਦਾਕਾਰੀ ਦੇ ਖੇਤਰ ਵਿੱਚ ਆਉਣ ਦੀਆਂ ਇੱਛੁਕ ਕੁੜੀਆਂ ਲਈ ਉਹ ਹਮੇਸ਼ਾ ਇਹੀ ਆਖਦੀ ਹੈ ਕਿ ਉਹ ਥਿਏਟਰ ਜਰੂਰ ਕਰਨ ਤਾ ਜੋ ਉਹਨਾ ਦੀ ਕਲਾਂ ਵਿੱਚ ਪਕਿਆਈ ਆ ਸਕੇ।

ਦੀਪ ਸੰਦੀਪ



9501375047