ਬੰਬ ਜਿਗਰਾ” ਫਿਲਮ ਰਾਹੀ ਮੁੜ ਇਕੱਠੀ ਹੋਈ ਦੇਵ ਖਰੌੜ, ਸੁਖਮਿੰਦਰ ਧੰਜਲ,ਤੇ ਇੰਦਰਪਾਲ ਸਿੰਘ ਦੀ ਤਿੱਕਠੀ 


ਇਸ ਸਾਲ ਰਿਲੀਜ਼ ਹੋਈ ਐਕਸ਼ਨ ਭਰਪੂਰ ਫਿਲਮ “ਬਲੈਕੀਆ” ਨਾਲ ਪਰਦੇ ਤੇ ਧਮਾਲ ਮਚਾਉਣ ਵਾਲੀ ਅਦਾਕਾਰ ਦੇਵ ਖਰੌੜ, ਨਿਰਦੇਸ਼ਕ ਸੁਖਮਿੰਦਰ ਧੰਜਲ,ਤੇ ਫਿਲਮ ਲੇਖਕ ਇੰਦਰਪਾਲ ਸਿੰਘ ਦੀ ਤਿੱਕਠੀ ਇੱਕ ਵਾਰ ਫਿਰ ਫਿਲਮ “ਬੰਬ ਜਿਗਰਾ” ਨਾਲ ਹੱਟਵੀ ਵੰਨਗੀ ਭਰਿਆਂ ਸਿਨੇਮਾਂ ਦਰਸ਼ਕਾਂ ਦੀ ਨਜ਼ਰ ਕਰਨ ਜਾ ਰਹੀ ਹੈ। ਰੁਪਿੰਦਰ ਗਾਧੀ1 ਭਾਗ 2,ਡਾਕੂਆ ਦਾ ਮੁੰਡਾ,ਬਲੈਕੀਆਂ ,ਡੀ.ਐਸ.ਪੀ ਵਰਗੀਆ ਨਾਲ ਐਕਸ਼ਨ ਹੀਰੋ ਵਜੋ ਸਥਾਪਿਤ ਹੋਏ ਦੇਵ ਖਰੌੜ ਫਿਲਮ “ਬੰਬ ਜਿਗਰਾ” ਰਾਹੀ ਵੀ ਪੂਰਾ ਖੜਕਾ-ਧੜਕਾ ਕਰਦੇ ਨਜ਼ਰ ਆਉਣਗੇ।ਬਲੈਕੀਆਂ ਫਿਲਮ ਰਾਹੀ ਮੁੜ ਸਰਗਰਮ ਹੋਏ ਸੁਖਮਿੰਦਰ ਧੰਜਲ ਫਿਲਮ ਦਾ ਨਿਰਦੇਸ਼ਣ ਕਰਨਗੇ।ਫਿਲਮ ਦੇ ਕਹਾਣੀ ਬਲੈਕੀਆ ਤੇ ਡੀ.ਐਸ.ਪੀ ਵਰਗੀਆ ਹਿੱਟ ਫਿਲਮ ਲਿਖ ਚੁੱਕੇ ਇੰਦਰਪਾਲ ਸਿੰਘ ਵੱਲੋ ਲਿਖੀ ਗਈ ਹੈ।

 ਫਿਲਮ ਦਾ ਨਿਰਮਾਣ ਬੀਨੂੰ ਢਿੱਲੋ ਅਤੇ ੳਮਜੀ ਸਟਾਰ ਸਟੂਡਿਉ ਵੱਲੋ ਮਿਲਕੇ ਕੀਤਾ ਜਾ ਰਿਹਾ ਹੈ।ਗੌਰਤਲਬ ਹੈ ਕਿ ਬੀਨੂੰ ਢਿੱਲੋ ਦੇਵ ਖਰੋੜ ਦੇ ਸੁਰੂਆਤੀ ਸਮੇ ਤੋ ਪੱਕੇ ਮਿੱਤਰ ਹਨ।ਅਤੇ ਇਸ ਵਾਰ ਉਹ ਆਪਣੇ ਪੱਕੇ ਯਾਰ ਨੂੂੰ ਆਪਣੇ ਪ੍ਰੋਡਕਸ਼ਨ ਬੈਨਰ “ਬੀਨੂੰ ਢਿੱਲੋ ਪ੍ਰੋਡਕਸ਼ਨ” ਹੇਠ ਪੇਸ਼ ਕਰ ਰਹੇ ਹਨ।

ਰੋਮਾਚ,ਰੋਮਾਸ ਅਤੇ ਐਕਸ਼ਨ ਭਰਪੂਰ ਇਸ ਫਿਲਮ ਵਿੱਚ ਬਾਲੀਵੁੱਡ ਦੇ ਸਫਲ ਅਦਾਕਾਰ ਰਾਹੁਲ ਦੇਵ ਵੀ ਖਾਸ ਕਿਰਦਾਰ ਨਿਭਾ ਰਹੇ ਹਨ।ਤੇਲਗੂ ਅਤੇ ਬਾਲੀਵੁੱਡ ਫਿਲਮਾਂ ਦੀ ਅਦਾਕਾਰਾਂ ਆਂਚਲ ਸਿੰਘ ਫਿਲਮ ਦੀ ਮੁੱਖ ਨਾਇਕਾ ਹੋਵੇਗੀ।ਫਿਲਮ ਦੀ ਸੂਟਿੰਗ ਜਲਦ ਹੀ ਸੁਰੂ ਕੀਤੀ ਜਾ ਰਹੀ ਅਤੇ ਇਹ ਫਿਲਮ ਅਗਲੇ ਸਾਲ ਸਿਨੇਮਾ ਘਰਾਂ ਦਾ ਸਿੰਗਾਰ ਬਣੇਗੀ।
ਦੀਪ ਸੰਦੀਪ
9501375047