ਗਾਇਕਾਂ ਤੋ ਹੀਰੋ ਬਣੇ ਸਿਤਾਰਿਆ ਤੇ ਔਖੇ ਹੋਏ:ਦੇਵ ਖਰੌੜ


ਪਾਲੀਵੁੱਡ ਦੇ ਦਬੰਗ ਹੀਰੋ “ਦੇਵ ਖਰੌੜ”ਇਹਨੀ ਦਿਨੀ ਆਪਣੀ ਆਉਣ ਵਾਲੀ ਨਵੀ ਫਿਲਮ “ਡੀ.ਐਸ.ਪੀ ਦੇਵ” ਨੂੰ ਲੈ ਕੇ ਪੂਰੀਆ ਸੁਰਖੀਆ ਵਿੱਚ ਹਨ।ਡਰੀਮ ਰਿਐਲਟੀ ਮੂਵੀਜ ਰਵਨੀਤ ਚਾਹਲ ਅਤੇ ਵਾਇਟ ਹਿੱਲ ਦੇ ਬੈਨਰ ਹੇਠ ਰਿਲੀਜ਼ ਕੀਤੀ ਜਾ ਇਸ ਫਿਲਮ ਲਈ ਦੇਵ ਖਰੌੜ ਬਾਕੀ ਕਾਸਟ ਸਮੇਤ ਪੰਜਾਬ ਭਰ ਵਿੱਚ ਫਿਲਮ ਦੀ ਪ੍ਰਮੋਸ਼ਨ ਕਰ ਰਹੇ ਹਨ।ਬੀਤੇ ਦਿਨੀ ਹੋਈ ਇੱਕ ਪ੍ਰੈਸ ਕਾਨਫੰਰਸ ਦੌਰਾਨ ਜਦੋ ਉਹਨਾਂ ਕੋਲੋ ਫਿਲਮ ਵਿੱਚ ਉਹਨਾ ਦੇ ਆਪੋਜਿਟ ਕਿਰਦਾਰ ਕਰ ਰਹੇ ਬਾਲੀਵੁੱਡ ਅਦਾਕਾਰ ਮਾਨਵ ਵਿੱਜ

 ਨਾਲ ਪਹਿਲੀ ਵਾਰ ਕੰਮ ਕਰਨ ਦੇ ਤਜਰਬੇ ਬਾਰੇ ਪੁੱਛਿਆ ਗਿਆ ਤਾ ਉਹਨਾਂ ਕਿਹਾ ਕਿ ਉਹ ਖੁਦ ਚਾਹੁੰਦੇ ਹਨ ਕਿ ਹਰ ਫਿਲਮ ਵਿੱਚ ਉਹਨਾਂ ਦੇ ਆਪੋਜਿਟ ਕੰਮ ਕਰ ਰਿਹਾ ਅਦਾਕਾਰ ਪ੍ਰਭਾਵਸ਼ਾਲੀ ਹੋਵੇ।ਤਾ ਜੋ ਆਪਣੇ ਆਪ ਨੂੰ ਉਸਤੋ ਵਧੀਆ ਕਰਨ ਲਈ ਹੋਰ ਮਿਹਨਤ ਕਰ ਸਕਣ। ਪਰ ਸਾਡੀ ਪੰਜਾਬੀ ਫਿਲਮ ਇੰਡਸਟਰੀ ਵਿੱਚ ਗਾਇਕਾਂ ਤੋ ਹੀਰੋ ਬਣੇ ਸ਼ਟਾਰਜ਼ ਵਿਲੇਨ ਦੇ ਰੂਪ ਵਿੱਚ ਵੱਡਾ ਚਿਹਰਾ ਇਸ ਕਰਕੇ ਕਾਸਟ ਨਹੀ ਕਰਣ ਦਿੰਦੇ।ਕਿ ਕਿਤੇ ਉਹ ਸਾਡੀ ਸਕਰੀਨ ਸਪੇਸ ਹੀ ਨਾ ਖਾ ਜਾਵੇ ਜਾ ਫਿਰ ਫਿਲਮ ਵਿੱਚ ਸਾਡੀ ਮੋਜੂਦਗੀ ਜੀਰੋ ਪ੍ਰਤੀਸ਼ਤ ਨਾ ਰਹਿ ਜਾਵੇ।ਉਹਨਾ ਕਿਹਾ ਕਿ ਇਹ ਨਹੀ ਹੋਣਾ ਚਾਹੀਦਾ ਖੁਦ ਨੂੰ ਕਾਬਲ ਬਣਾਉਣਾ ਜਰੂਰੀ ਹੈ।ਇਸ ਸ਼ੁੱਕਰਵਾਰ ਸਿਨੇਮਾ ਘਰਾਂ ਵਿੱਚ ਦਸਤਕ ਦੇ ਰਹੀ ਫਿਲਮ ਡੀ.ਐਸ.ਪੀ ਦੇਵ ਦੇ ਨਿਰਦੇਸ਼ਕ ਮਨਦੀਪ ਬੈਨੀਪਾਲ ਹਨ।