ਐਕਸ਼ਨ ਅੰਦਾਜ਼ ਫਿਲਮਾਂ ਦੀ ਪਿਰਤ ਪਾ ਰਿਹਾ ਫਿਲਮ ਲੇਖਕ:ਇੰਦਰਪਾਲ ਸਿੰਘ
ਪੁਲਿਸ ਵੱਲੋ ਪਾਈ ਵਰਦੀ ਦੀ ਅਹਿਮੀਅਤ ਨੂੰ ਦਰਸਾਏਗੀ ਫਿਲਮ “ਡੀ.ਐਸ.ਪੀ ਦੇਵ”:ਇੰਦਰਪਾਲ ਸਿੰਘ
ਫਿ
ਲਮ ਬਾਰੇ ਗੱਲਬਾਤ ਕਰਦਿਆਂ ਇੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਫਿਲਮ ਦਾ ਵਿਸ਼ਾ ਪੁਲਿਸ ਅਧਾਰਿਤ ਬਣੀਆ ਸਾਰੀਆ ਫਿਲਮਾ ਤੋ ਹੱਟਕੇ ਹੈ।ਫਿਲਮ ਜਿੱਥੇ ਫਰਜ਼ਾ ਦੀ ਰਾਖੀ ਕਰਨ ਲਈ ਬਣੀ ਪੁਲਿਸ ਦੀ ਅਸਲ ਤਾਕਤ ਨੂੰ ਪੇਸ਼ ਕਰੇਗੀ।ਉੱਥੇ ਹੀ ਵਰਦੀ ਦੀ ਅਹਿਮੀਅਤ ਨੂੰ ਵੀ ਬਿਆਨ ਕਰੇਗੀ।ਕਾਨੂੰਨ ਨੂੰ ਛਿੱਕੇ ਟੰਗ ਕੁਝ ਭ੍ਰਿਸ਼ਟ ਨੇਤਾ ਕਿਵੇ ਨਸ਼ਿਆਂ ਦੇ ਵਪਾਰ ਨਾਲ ਪੰਜਾਬ ਨੂੰ ਗੰਧਲਾ ਕਰਨ ਵਿੱਚ ਲੱਗੇ ਹੋਏ ਹਨ।ਅਤੇ ਉਹਨਾ ਖਿਲਾਫ ਡੀ.ਐਸ.ਪੀ ਦੇਵ ਬਣਕੇ ਪੈਦਾ ਹੋਏ ਖਾਤਮੇ ਦੀ ਕਹਾਣੀ ਹਰ ਦਰਸ਼ਕ ਨੂੰ ਗੁੰਡਾਤੰਤਰ ਖਿਲਾਫ ਬੋਲਣ ਦਾ ਹੋਸਲਾ ਦੇਵੇਗੀ।ਫਿਲਮ ਵਿੱਚ ਦਰਸ਼ਕਾਂ ਨੂੰ ਐਕਸ਼ਨ ਦੇ ਨਾਲ ਕਾਮੇਡੀ ਤੇ ਮਹੁੱਬਤੀ ਭਾਵ ਦਾ ਵੀ ਅਹਿਸਾਸ ਹੋਵੇਗਾ।ਫਿਲਮ ਵਿੱਚ ਪਾਲੀਵੁੱਡ ਦੇ ਦਬੰਗ ਨਾਇਕ ਦੇਵ ਖਰੋੜ ਮੁੱਖ ਭੂਮਿਕਾ ਵਿੱਚ ਹਨ।ਜਦਕਿ ਮਹਿਰੀਨ ਪੀਰਜ਼ਾਦਾ ਮੁੱਖ ਨਾਇਕਾ ਦਾ ਕਿਰਦਾਰ ਕਰ ਰਹੀ ਹੈ।ਇਸਦੇ ਇਲਾਵਾ ਮਾਨਵ ਵਿਜ,ਅਮਨ ਧਾਲੀਵਾਲ,ਮਹਾਵੀਰ ਭੁੱਲਰ,ਗਿਰਜਾ ਸ਼ੰਕਰ,ਤਰਸੇਮ ਪੌਲ,ਸਵਿੰਦਰ ਮਾਹਲ ,ਸੁਖਵਿੰਦਰ ਰਾਜ ਸਮੇਤ ਕਈ ਹੋਰ ਨਾਮੀ ਚਿਹਰੇ ਵੀ ਫਿਲਮ ਦਾ ਅਹਿਮ ਹਿੱਸਾ ਹਨ।ਪੰਜਾਬੀ ਸਿਨੇਮੇ ਵਿੱਚ ਐਕਸ਼ਨ ਅੰਦਾਜ ਫਿਲਮਾਂ ਦੀ ਨਵੀ ਪਿਰਤ ਪਾ ਰਹੇ ਇੰਦਰਪਾਲ ਸਿੰਘ ਇਸ ਫਿਲਮ ਰਾਹੀ ਵੀ ਆਪਣੀ ਵਿਲੱਖਣਤਾ ਦਾ ਅਹਿਸਾਸ ਕਰਵਾਉਣਗੇ।ਦੀਪ ਸੰਦੀਪ
9501375047
0 Comments