ਫਿਲਮੀ ਕਿਰਦਾਰਾਂ ਨੂੰ ਪਰਦੇ ਤੇ ਜਿਊਦਾਂ ਕਰਨ ਵਾਲਾ ਅਦਾਕਾਰ:ਸੁਖਵਿੰਦਰ ਚਾਹਲ




ਫਿਲਮ ਖੇਤਰ ਨਾਲ ਜੁੜੇ ਹਰ ਅਦਾਕਾਰ ਦੀ ਇਹ ਦਿਲੀ ਤਮੰਨਾ ਹੁੰਦੀ ਹੈ ਕਿ ਉਹ ਐਸੇ ਫਿਲਮੀ ਕਿਰਦਾਰ ਨਿਭਾਵੇ ਜੋ ਹਰ ਦੇਖਣ ਵਾਲੇ ਨੂੰ ਅਸਲੀਅਤ ਦੀ ਦਹਿਲੀਜ਼ ਦੇ ਨੇੜੇ ਢੁੱਕਦੇ ਨਜ਼ਰ ਆਉਣ।ਅਜਿਹਾ ਹੀ ਇੱਕ ਹਰ ਭੂਮਿਕਾਂ ਵਿੱਚ ਖੁੱਬਕੇ ਕੰਮ ਕਰਨ ਵਾਲਾ ਅਦਾਕਾਰ ਹੈ।“ਸੁਖਵਿੰਦਰ ਚਾਹਲ” ਜਿਲ੍ਹਾ ਤਰਨਤਾਰਨ ਦੇ ਨੇੜੇ ਵਸਦੇ ਪਿੰਡ ਮਾਨੋਚਾਹਲ ਨਾਲ ਤਾਲੁਕ ਰੱਖਣ ਵਾਲੇ ਇਸ ਅਦਾਕਾਰ ਦਾ ਪਿਛੋਕੜ ਚਾਹੇ ਗੈਰ ਫਿਲਮੀ ਹੈ।ਪਰ ਉਸਨੇ ਛੋਟੀ ਉਮਰੇ ਹੀ ਇਸ ਖੇਤਰ ਵੱਲ ਆਉਣ ਦਾ ਮਨ ਬਣਾ ਲਿਆ ਸੀ।ਉਹ ਉਸ ਸਮੇ ਦੇ ਮਹਾਨਇਕ ਅਭਿਤਾਬ ਬੱਚਨ ਅਤੇ ਧਰਮਿੰਦਰ ਦੀ ਸ਼ਖਸੀਅਤ ਤੋ ਬੇਹੱਦ ਪ੍ਰਭਾਵਿਤ ਸੀ।ਇਸ ਚਕਾਂਚਾਉਦ ਵਾਲੇ ਸੰਸਾਰ ਦਾ ਰਾਸਤਾ ਖੋਜਦਿਆ ਉਸਦੀ ਮੁਲਾਕਾਤ ਮਰਹੂਮ ਅਦਾਕਾਰ ਹਰਜੀਤ ਕੰਗ ਨਾਲ ਹੋਈ।ਜਿਹੜੇ ਉਸਨੂੰ ਜਲੰਧਰ ਦੂਰਦਰਸ਼ਨ ਦੇ ਮੰਚ ਉੱਪਰ ਲੈ ਕੇ ਆਏ।ਇੱਥੋ ਹੀ ਉਸਨੂੰ ਦੂਰਦਰਸ਼ਨ ਦੇ ਗ੍ਰੇਡ ਵਨ ਕਲਾਕਾਰ ਸੁਖਬੀਰ ਸਿੰਘ ਅਤੇ ਨਾਮੀ ਨਾਟਟਕਾਰ ਸਰਦਾਰਜੀਤ ਬਾਵਾ ਨਾਲ ਕੰਮ ਕਰਨ ਦਾ ਮੌਕਾ ਮਿਲਿਆਂ।ਆਪਣੀ ਕਲਾ ਦੇ ਪੜਾਅ ਨੂੰ ਅੱਗੇ ਵਧਾਉਦਿਆਂ ਉਸਦਾ ਮੇਲ ਪ੍ਰਸਿੱਧ ਨਾਟਟਕਾਰ ਮਹਿੰਦਰ ਬੱਗਾ ਜੀ ਨਾਲ ਹੋਇਆਂ।ਜਿਹਨਾਂ ਦੀ ਹੱਲਾਸ਼ੇਰੀ ਸਦਕਾ ਉਹ ਆਪਣੀ ਕਲਾ ਨੂੰ ਵੱਡੇ ਪੈਮਾਨੇ ਤੇ ਪੇਸ਼ ਕਰਨ ਲਈ ਮਾਇਆਨਗਰੀ ਮੁੰਬਈ ਆ ਗਿਆਂ। ਸਮੁੰਦਰ ਵਰਗੀ ਵਿਸ਼ਾਲ ਬਾਲੀਵੁੱਡ ਇੰਡਸਟਰੀ ਵਿੱਚ ਪੈਰ ਜਮਾਉਣਾ ਕੋਈ ਸੁਖਾਲਾਂ ਕੰਮ ਨਹੀ ਸੀ।ਲੰਮੀਆਂ ਕਤਾਰਾਂ ਵਿੱਚ ਪੂਰਾ ਦਿਨ ਖੜਕੇ ਆਡੀਸ਼ਨ ਦੇਣ ਤੋ ਇਲਾਵਾ ਸੰਘਰਸ਼ ਦੀ ਹਰ ਪਟੜੀ ਤੋ ਉਹ ਕਈ ਵਾਰ ਗੁਜ਼ਰਿਆਂ।ਆਖਿਰਕਾਰ ਅੋਕੜਾਂ ਦੇ ਕਈ ਇਮਤਿਹਾਨ ਪਾਸ ਕਰਦਿਆਂ ਉਸਨੇ “ਪਰਦੇਸ” ਫਿਲਮ ਰਾਹੀ ਬਾਲੀਵੁੱਡ ਵਿੱਚ ਆਪਣੀ ਸੁਰੂਆਤੀ ਹਾਜ਼ਰੀ ਲਵਾਈ।ਇਸਦੇ ਬਾਅਦ ਉਸਦੀ ਕਾਬਲੀਅਤ ਨੂੰ ਦੇਖਦਿਆਂ ਉਸਨੂੰ ਫਿਲਮਾਂ ਵਿੱਚ ਲਗਾਤਾਰ ਕੰਮ ਮਿਲਣ ਲੱਗਾ।ਇਸ ਦੌਰਾਨ ਉਸਨੇ ਆਖੇਂ,ਅਹਿਸਤਾ ਅਹਿਸਤਾ,ਕ੍ਰੇਜ਼ੀ 4,ਡੌਲੀ ਕੀ ਡੋਲੀ,ਸਪੈਸ਼ਲ 26,ਕਮਾਡੋ,ਜੋਨੀ ਡੇਅ,ਲਖਨਊ ਸੈਟਰਲ, ਸਮੇਤ ਉਰੀ:ਦ ਸਰਜੀਕਲ ਸਟਰਾਇਕ ਵਰਗੀਆਂ ਫਿਲਮਾਂ ਵਿੱਚ ਕੰਮ ਕਰਕੇ ਆਪਣੀ ਬਾਲੀਵੁੱਡ ਵਿੱਚ ਆਪਣੀ ਅਲੱਗ ਪਛਾਣ ਸਥਾਪਿਤ ਕੀਤੀ। ਪੰਜਾਬੀ ਸਿਨੇਮੇ ਦੇ ਵਿਕਸਿਤ ਹੁੰਦੇ ਮਾਹੌਲ ਦਾ ਹਿੱਸਾ ਬਣਦਿਆਂ ਉਸਨੇ ਨਵਨੀਅਤ ਸਿੰਘ ਵੱਲੋ ਨਿਰਦੇਸ਼ਿਤ ਫਿਲਮ “ਸ਼ਰੀਕ” ਰਾਹੀ ਪਾਲੀਵੁੱਡ ਵਿੱਚ ਆਪਣਾ ਆਗਾਜ਼ ਕੀਤਾ।ਪਰ ਉਸਨੇ ਆਪਣੀ ਅਸਲ ਪਛਾਣ ਸਿਮਰਜੀਤ ਸਿੰਘ ਵੱਲੋ ਨਿਰਦੇਸ਼ਿਤ ਫਿਲਮ “ਅੰਗਰੇਜ਼” ਨਾਲ ਦਰਜ ਕਰਵਾਈ।ਇਸਦੇ ਬਾਅਦ ਫਿਲਮ “ਨਿੱਕਾ ਜੈਲਦਾਰ” ਵਿੱਚ ਉਸ ਵੱਲੋ ਨਿਭਾਇਆ ਐਮੀ ਵਿਰਕ ਦੇ ਪਿਤਾ ਦਾ ਕਿਰਦਾਰ ਵੀ ਕਾਫੀ ਮਕਬੂਲ ਹੋਇਆ।ਇਹਨਾਂ ਫਿਲਮਾਂ ਤੋ ਇਲਾਵਾ ਉਸਨੇ ਸਰਘੀ,ਗੁੱਡੀਆਂ ਪਟੋਲੇ,ਮੁਕਲਾਵਾ,ਵਿੱਚ ਹਕੀਕੀ ਭਰੇ ਕਿਰਦਾਰਾਂ ਨਾਲ ਚੁਫੇਰਿਉ ਤਾਰੀਫ ਹਾਸਿਲ ਕੀਤੀ।

ਉਸਦੀ ਅਦਾਕਾਰੀ ਵਿੱਚ ਖਾਸ ਗੱਲ ਇਹ ਹੈ ਕਿ ਉਹ ਫਿਲਮੀ ਕਿਰਦਾਰਾਂ ਨੂੰ ਪਰਦੇ ਉੱਪਰ ਜੀਵਿਤ ਕਰਨ ਦੀ ਖਾਸ ਮੁਹਾਰਤ ਰੱਖਦਾ ਹੈ।ਜੋ ਕਿ ਇੱਕ ਬੇਹਤਰੀਨ ਕਲਾਕਾਰ ਦੀ ਮੂਲ ਨਿਸ਼ਾਨੀ ਹੈ।ਪੰਜਾਬੀ ਸਿਨੇਮੇ ਵਿੱਚ ਆਪਣੇ ਸਥਾਨ ਬਾਰੇ ਉਸਦਾ ਕਹਿਣਾ ਹੈ ਕਿ ਉਹ ਨਿਰਦੇਸ਼ਕ ਸਿਮਰਜੀਤ ਸਿੰਘ,ਜਗਦੀਪ ਸਿੱਧੂ,ਵਿਜੇ ਕੁਮਾਰ ਅਰੋੜਾ ਦਾ ਖਾਸ ਤੌਰ ਤੇ ਆਭਾਰੀ ਹੈ।ਜਿਹਨਾਂ ਉਸਦੀ ਅਦਾਕਾਰੀ ਨੂੰ ਸਹੀ ਕਿਰਦਾਰਾਂ ਵਿੱਚ ਢਾਲਕੇ ਦਰਸ਼ਕਾਂ ਦੇ ਅਥਾਹ ਪਿਆਰ ਦੇ ਕਾਬਿਲ ਬਣਾਇਆਂ।ਨਾਲ ਹੀ ਉਹ ਆਪਣੇ ਪੂਰੇ ਪਰਿਵਾਰ ਦਾ ਸ਼ੁਕਰਗੁਜ਼ਾਰ ਜਿਹਨਾਂ ਉਸਦੇ ਹੌਸਲਾਂ ਨੂੰ ਬਰਕਰਾਰ ਰੱਖਣ ਵਿੱਚ ਸਦਾ ਭਰਪੂਰ ਸਹਿਯੋਗ ਦਿੱਤਾ।ਆਉਦੇ ਸਮੇ ਵਿੱਚ ਉਹ ਬਾਰਾਤਬੰਦੀ,ਲੱਡੂ ਬਰਫੀ,ਸੁਰਖੀ ਬਿੰਦੀ,ਨਿੱਕਾ ਜੈਲਦਾਰ 3,ਬੂ ਮੈ ਡਰਗੀ ਵਰਗੀਆਂ ਪੰਜਾਬੀਆਂ ਫਿਲਮਾਂ ਤੋ ਇਲਾਵਾ ਕਈ ਹਿੰਦੀ ਫਿਲਮਾਂ ਅਤੇ ਵੈਬ ਸ਼ੀਰੀਜ਼ ਵਿੱਚ ਵੀ ਨਜ਼ਰ ਆਵੇਗਾ।
ਦੀਪ ਸੰਦੀਪ
9501375047