ਆਉਣ ਵਾਲੀ ਪੰਜਾਬੀ ਫਿਲਮ “ਦੂਰਬੀਨ” ਦੀ ਟੀਮ ਨੇ ਕੀਤਾ ਵੱਡਾ ਐਲਾਨ
ਹੜ ਪੀੜਤਾਂ ਨੂੰ ਦਿੱਤਾ ਜਾਵੇਗਾ ਫਿਲਮ ਦੀ ਕਮਾਈ ਦਾ 20 ਫੀਸਦੀ ਹਿੱਸਾ
ਆਪਣੀ ਪਹਿਲੀ ਹੀ ਫਿਲਮ “ਦੂਰਬੀਨ” ਰਾਹੀ ਪੰਜਾਬੀ ਸਿਨੇਮੇ ਦਾ ਪ੍ਰਭਾਵੀ ਹਿੱਸਾ ਬਣਨ ਜਾ ਰਹੀ ਫਿਲਮ ਨਿਰਮਾਣ ਕੰਪਨੀ “ਆਜਾਦ ਪਰਿੰਦੇ ਫਿਲਮਜ਼” ਨੇ ਬੀਤੇ ਦਿਨੀ ਫਿਲਮ ਸੰਬੰਧੀ ਹੋਈ ਪ੍ਰੈਸ ਕਾਨਫਰੰਸ ਦੌਰਾਨ ਇੱਕ ਵੱਡਾ ਐਲਾਨ ਕਰਦਿਆਂ ਆਖਿਆਂ ਕਿ 27 ਸਤੰਬਰ ਨੂੰ ਰਿਲੀਜ਼ ਹੋ ਰਹੀ ਉਹਨਾ ਦੀ ਫਿਲਮ “ਦੂਰਬੀਨ” ਦੀ ਕਮਾਈ ਦਾ 20 ਫੀਸਦੀ ਹਿੱਸਾ ਪੰਜਾਬ ਵਿੱਚ ਆਏ ਹੜ੍ਹਾਂ ਦੀ ਮਾਰ ਝੱਲਣ ਵਾਲੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ।ਫਿਲਮ ਨਿਰਮਾਤਾ ਸੁਖਰਾਜ ਰੰਧਾਵਾ,ਜੁਗਰਾਜ ਬੱਲ,ਯਾਦਵਿੰਦਰ ਵਿਰਕ ਨੇ ਇਸ ਸਾਂਝੇ ਐਲਾਨ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਭਾਵੇ ਇਸ ਕੁਦਰਤੀ ਆਫਤ ਨੇ ਕਈ ਹੱਸਦਿਆਂ ਚੇਹਰਿਆਂ ਨੂੰ ਗਮਗੀਨ ਕੀਤਾ ਹੈ।ਪਰ ਪੰਜਾਬ ਦੇ ਹਰ ਕੋਨੇ ਤੋ ਲੋਕਾਂ ਨੇ ਇਸ ਮੁਸ਼ਕਿਲ ਘੜੀ ਵਿੱਚ ਆਪਸੀ ਇੱਕਜੁਟਤਾ ਦਿਖਾਈ ਹੈ। ਹੜ੍ਹ ਮਾਰੇ ਇਲਾਕਿਆਂ ਵਿੱਚ ਕੰਮ ਕਰ ਰਹੀਆਂ ਕਈ ਸਮਾਜਸੇਵੀ ਇਕਾਈਆਂ ਤੋ ਸੇਧ ਲੈਦਿਆਂ ਅਸੀ ਵੀ ਇਸ ਰਾਹਤ ਕਾਰਜ ਮੁਹਿੰਮ ਵਿੱਚ ਯੋਗਦਾਨ ਪਾਉਣ ਦਾ ਫੈਸਲਾ ਕੀਤਾ ਹੈ।ਸਾਡੀ ਫਿਲਮ ਵੀ ਸਮਾਜਿਕ ਮਸਲਿਆ ਦੀ ਗੱਲ ਕਰਦੀ ਹੈ।ਕੁਦਰਤੀ ਆਫਤ ਦੇ ਝੰਬੇ ਇਹਨਾਂ ਹੜ੍ਹ ਪੀੜਤ ਪਰਿਵਾਰਾਂ ਦੀ ਸਾਰ ਲੈਣਾ ਵੀ ਸਭ ਦਾ ਫਰਜ਼ ਬਣਦਾ ਹੈ।
ਇਸ਼ਾਨ ਸ਼ਰਮਾ ਵੱਲੋ ਨਿਰਦੇਸ਼ਿਤ ਸਾਡੀ ਇਸ ਫਿਲਮ ਦੀ ਪੂਰੀ ਟੀਮ ਨਿੰਜਾ,ਜੱਸ ਬਾਜਵਾ,ਵਾਮਿਕਾ ਗੱਬੀ,ਜੈਸਮੀਨ ਬਾਜਵਾ,ਯੋਗਰਾਜ ਸਿੰਘ,ਕਰਮਜੀਤ ਅਨਮੋਲ,ਹਾਰਬੀ ਸੰਘਾ,ਸਮੇਤ ਸਾਡੇ ਸਾਰੇ ਅਦਾਕਾਰਾ ਨੇ ਵੀ ਇਸ ਫੈਸਲੇ ਨੂੰ ਇੱਕ ਸ਼ਲਾਘਾਯੋਗ ਕਦਮ ਦੱਸਿਆ ਹੈ।ਉਹਨਾ ਦੱਸਿਆਂ ਕਿ ਸੁਖਰਾਜ ਸਿੰਘ ਵੱਲੋ ਲਿਖੀ ਇਹ ਫਿਲਮ ਹਰ ਦਰਸ਼ਕ ਨੂੰ ਨਿਵੇਲਕੀ ਪੇਸ਼ਕਾਰੀ ਦਾ ਅਹਿਸਾਸ ਕਰਵਾਏਗੀ।
ਦੀਪ ਸੰਦੀਪ9501375047
0 Comments