ਕੁਝ ਹੀ ਘੰਟਿਆਂ ਵਿੱਚ ਯੂ-ਟਿਊਬ ਤੇ ਛਾਇਆਂ “ ਨਿੱਕਾ ਜ਼ੈਲਦਾਰ 3” ਦਾ ਟ੍ਰੇਲਰ



https://youtu.be/NVI2ke7Ufqg

ਪਾਲੀਵੁੱਡ ਦੀ ਹਿੱਟ ਸ਼ੀਰੀਜ਼ ਨਿੱਕਾ ਜ਼ੈਲਦਾਰ ਭਾਗ 1,2 ਦੀ ਸਫਲਤਾ ਤੋ ਬਾਅਦ ਹੁਣ 20 ਸਤੰਬਰ ਨੂੰ “ਨਿੱਕਾ ਜ਼ੈਲਦਾਰ 3” ਵੀ ਰਿਲੀਜ਼ ਹੋਣ ਜਾ ਰਹੀ ਹੈ।ਦਰਸ਼ਕਾ ਵੱਲੋ ਬੇਸਬਰੀ ਨਾਲ ਉਡੀਕੀ ਜਾ ਰਹੀ ਇਸ ਫਿਲਮ ਦਾ ਟ੍ਰੇਲਰ ਕੱਲ੍ਹ ਸ਼ਾਮੀ ਯੂ-ਟਿਊਬ ਉੱਪਰ ਰਿਲੀਜ਼ ਕੀਤਾ ਗਿਆ।ਰਿਲੀਜ਼ ਹੁੰਦਿਆਂ ਸਾਰ ਹੀ ਟ੍ਰੇਲਰ ਨੂੰ ਦਰਸ਼ਕਾਂ ਦਾ ਖੂਬ ਪਿਆਰ ਹਾਸਿਲ ਹੋ ਰਿਹਾ ਹੈ।।ਕੁਝ ਹੀ ਘੰਟਿਆਂ ਵਿੱਚ ਇਸਦੇ ਵਿਊਜ ਦਾ ਅੰਕੜਾ 9 ਲੱਖ ਦੇ ਕਰੀਬ ਪਹੁੰਚ ਚੁੱਕਾ ਹੈ।ਜੋ ਕਿ ਫਿਲਮ ਦੇ ਵੱਡੀ ਹਿੱਟ ਸਾਬਿਤ ਹੋਣ ਵੱਲ ਸਾਫ ਇਸ਼ਾਰਾ ਕਰਦਾ ਹੈ।ਇਸ ਫਿਲਮ ਨੂੰ ਵਾਇਆਕੌਮ 18 ਸਟੂਡਿਉ ਅਤੇ ਪਟਿਆਲਾ ਮੋਸ਼ਨ ਪਿਕਚਰਜ ਵੱਲੋ ਮਿਲਕੇ ਨਿਰਮਾਣਿਤ ਕੀਤਾ ਗਿਆ ਹੈ।ਫਿਲਮ ਦੇ ਸਾਰੀ ਟੀਮ ਲਗਭਗ ਪਹਿਲਾ ਵਾਲੀ ਹੀ ਹੈ।ਫਿਲਮ ਦੇ ਨਿਰਦੇਸ਼ਕ ਸਿਮਰਜੀਤ ਸਿੰਘ ਹਨ।ਅਤੇ ਇਸਦੀ ਕਹਾਣੀ ਜਗਦੀਪ ਸਿੱਧੂ ਅਤੇ ਗੁਰਪ੍ਰੀਤ ਪਲਹੇਰੀ ਨੇ ਲਿਖੀ ਹੈ।ਫਿਲਮ ਵਿੱਚ ਐਮੀ ਵਿਰਕ ,ਵਾਮਿਕਾ ਗੱਬੀ, ਨਿਰਮਲ ਰਿਸ਼ੀ ਤੇ ਸਰਦਾਰ ਸੋਹੀ ਮੁੱਖ ਕਿਰਦਾਰਾਂ ਵਿੱਚ ਹਨ।

ਸਰਦਾਰ ਸੋਹੀ ਫਿਲਮ ਵਿੱਚ ਅੜਬ ਪਿਤਾ ਦਾ ਰੋਲ ਨਿਭਾ ਰਹੇ ਹਨ।ਜਿਹਨਾਂ ਦੀ ਮੌਤ ਹੋ ਜਾਦੀ ਹੈ।ਮੌਤ ਤੋ ਬਾਅਦ ਇੰਝ ਲੱਗਦਾ ਹੈ ਜਿਵੇ ਉਹਨਾਂ ਦੀ ਆਤਮਾ ਐਮੀ ਵਿਰਕ ਵਿੱਚ ਆ ਜਾਦੀ।ਇਹ ਸਭ ਐਮੀ ਨਾਲ ਸੱਚੀ ਵਾਪਰਦਾ ਹੈ।ਜਾ ਇਹ ਉਸਦਾ ਕੋਈ ਡਰਾਮਾ ਹੁੰਦਾ ਹੈ।ਇਹ ਤਾ ਫਿਲਮ ਦੇਖਕੇ ਪਤਾ ਲੱਗੇਗਾ।ਫਿਲਮ ਵਿੱਚ ਇਸ ਵਾਰ ਐਮੀ ਵਿਰਕ ਤੇ ਵਾਮਿਕਾ ਗੱਬੀ ਦੀ ਲਵ ਕੈਮਿਸਟਰੀ ਵੀ ਬੜੀ ਹੱਟਕੇ ਹੋਵੇਗੀ।ਫਿਲਮ ਦੇ ਬਾਕੀ ਕਿਰਦਾਰਾਂ ਵਿੱਚ ਗੁਰਮੀਤ ਸਾਜਨ,ਹਾਰਬੀ ਸੰਘਾ,ਸੁਖਵਿੰਦਰ ਚਾਹਲ,ਨਿਸ਼ਾ ਬਾਨੋ,ਸੋਨੀਆ ਕੌਰ,ਰੂਪ ਕੌਰ ਸੰਧੂ,ਜਗਦੀਪ ਰੰਧਾਵਾ ਦੇ ਨਾਮ ਪ੍ਰਮੁੱਖ ਹਨ।ਵਹਿਮਾਂ-ਭਰਮਾਂ ਤੇ ਨਕਲੀ ਬਾਬਿਆਂ ਦੇ ਭੇਤ ਖੋਲਦੀ ਇਹ ਫਿਲਮ 20 ਸਤੰਬਰ ਨੂੰ ਵੱਡੇ ਪੱਧਰ ਤੇ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ।