ਬੇਖੌਫ ਜਰਨੈਲ ਹਰੀ ਸਿੰਘ ਨਲਵੇ ਦੀ ਬਹਾਦੁਰੀ ਦੇ ਜਲਵੇ ਤੇ ਜਿੱਤਾਂ ਦੇ ਕਿੱਸੇ ਬਿਆਨ ਕਰਦਾ ਗੀਤ “ਜਮਰੌਦ” ਜਲਦ ਹੋਵੇਗਾ ਰਿਲੀਜ਼:ਅਜੀਤ ਸਿੰਘ ਗੋਬਿੰਦਗੜ੍ਹੀਆ
ਸਿੱਖ ਰਾਜ ਦੇ ਮਹਾਨ ਜਰਨੈਲ ਹਰੀ ਸਿੰਘ ਨਲਵਾ ਜਿਹਨਾਂ ਨੇ ਪਿਸ਼ੌਰ ਨੂੰ ਪੰਜਾਬ ਵਿੱਚ ਸ਼ਾਮਿਲ ਕੀਤਾ।ਤੇ ਸਿੱਖ ਰਾਜ ਨੂੰ ਮਜਬੂਤ ਕੀਤਾ।ਦੱਰਾ ਏ ਖੈਬਰ ਨੂੰ ਜਮਰੌਦ ਦੇ ਕਿਲੇ ਨਾਲ ਬੰਨ੍ਹ ਲਾ ਕੇ ਬਾਹਰਲੇ ਧਾੜਵੀਆਂ ਦਾ ਰਾਹ ਡੱਕਿਆਂ।ਇਸ ਮਹਾਨ ਸੂਰਮੇ ਦੀ ਬਹਾਦੁਰੀ ਨੂੰ ਬਿਆਨ ਕਰਦਾ ਗੀਤ “ਜਮਰੌਦ” ਜਲਦ ਹੀ ਰਿਲੀਜ਼ ਕੀਤਾ ਜਾ ਰਿਹਾ ਹੈ।ਜਾਣਕਾਰੀ ਦਿੰਦਿਆਂ ਅਜੀਤ ਸਿੰਘ ਗੋਬਿੰਦਗੜ੍ਹੀਆ ਨੇ ਦੱਸਿਆਂ ਕਿ ਇਸ ਗੀਤ ਰਾਹੀ ਜਮਰੌਦ ਦੇ ਕਿਲ੍ਹੇ ਦੀ ਮਹੱਤਤਾ ਵੀ ਦੱਸਣ ਦੀ ਕੋਸ਼ਿਸ ਕੀਤੀ ਗਈ ਹੈ।ਕਾਰਤੂਸ ਪ੍ਰੋਡਕਸ਼ਨ ਵੱਲੋ ਪੇਸ਼ ਇਸ ਗੀਤ ਨੂੰ ਬੁਲੰਦ ਆਵਾਜ਼ ਦੇ ਮਾਲਕ ਨਜ਼ਰ ਰਹਿਲ ਵੱਲੋ ਗਾਇਆਂ ਗਿਆ ਹੈ।ਇਸ ਗੀਤ ਦੇ ਰਚੇਤਾ ਅਜੀਤ ਸਿੰਘ ਗੋਬਿੰਦਗੜ੍ਹੀਆ ਹਨ।
ਤੇ ਇਸਦਾ ਮਿਊਜਿਕ ਜੇ:ਹਾਕ:ਕ੍ਰਿਏਸ਼ਨ ਵੱਲੋ ਤਿਆਰ ਕੀਤਾ ਗਿਆਂ ਹੈ।ਪੰਜਾਬ ਸੰਗੀਤ ਵਿੱਚ ਮਿਆਰੀ ਕੰਮ ਲਈ ਜਾਣੀ ਜਾਦੀ ਕਾਰਤੂਸ ਪ੍ਰੋਡਕਸ਼ਨ ਦਾ ਇਹ ਗੀਤ ਅੱਜ ਦੇ ਨੋਜਵਾਨ ਵਰਗ ਨੂੰ ਸਾਡੇ ਮਾਨਮੱਤੇ ਇਤਿਹਾਸ ਨਾਲ ਜੋੜਨ ਦਾ ਸ਼ਾਨਦਾਰ ਉਪਰਾਲਾ ਕਰੇਗਾ।
ਦੀਪ ਸੰਦੀਪ
9501375047
0 Comments