“ਜ਼ਖਮੀ” ਫਿਲਮ ਰਾਹੀ ਲੇਖਕ ਤੋ ਨਿਰਦੇਸ਼ਕ ਬਣੇ:ਇੰਦਰਪਾਲ ਸਿੰਘ
ਬਲੈਕੀਆਂ ਅਤੇ ਡੀ.ਐਸ.ਪੀ ਦੇਵ ਜਿਹੀਆਂ ਹਿੱਟ ਫਿਲਮਾਂ ਲਿਖਣ ਵਾਲੇ ਇੰਦਰਪਾਲ ਸਿੰਘ ਹੁਣ ਫਿਲਮ “ਜ਼ਖਮੀ” ਰਾਹੀ ਲੇਖਕ ਤੋ ਨਿਰਦੇਸ਼ਣ ਦੇ ਖੇਤਰ ਵਿੱਚ ਕਦਮ ਟਿਕਾਉਣ ਜਾ ਰਹੇ।ਬੀਨੂੰ ਢਿੱਲੋ ਪ੍ਰੋਡਕਸ਼ਨ ਤੇ ੳਮ ਜੀ ਸਟਾਰ ਸਟੂਡਿਉ ਦੇ ਬੈਨਰ ਹੇਠ ਬਣ ਰਹੀ ਇਸ ਫਿਲਮ ਵਿੱਚ ਦੇਵ ਖਰੌੜ ,ਆਚਲ ਸਿੰਘ ਤੇ ਰਾਹੁਲ ਦੇਵ ਮੁੱਖ ਭੂਮਿਕਾ ਨਿਭਾ ਰਹੇ।ਲੇਖਕ ਤੋ ਨਿਰਦੇਸ਼ਕ ਬਣੇ ਇੰਦਰਪਾਲ ਸਿੰਘ ਲਈ ਇਸ ਫਿਲਮ ਦੀ ਸਫਲਤਾ ਭਵਿੱਖ ਦੇ ਰਾਸਤੇ ਤੈਅ ਕਰੇਗੀ।ਫਿਲਮ ਬਾਰੇ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਫਿਲਮ ਦੀ ਕਹਾਣੀ ਬੜੀ ਦਿਲਖਿੱਚਵੀ ਹੈ।ਨਵੇ ਵਿਸ਼ੇ ਨੂੰ ਉਭਾਰਦੀ ਇਸ ਫਿਲਮ ਵਿੱਚ ਦਰਸ਼ਕਾਂ ਨੂੰ ਸਮੇ ਦੇ ਹਾਣਦਾ ਸਿਨੇਮਾ ਨਜ਼ਰ ਆਵੇਗਾ।
ਦਰਸ਼ਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆ ਫਿਲਮ ਵਿੱਚ ਐਕਸ਼ਨ ਦਾ ਤਕੜਾ ਵੀ ਖੂਬ ਲੱਗੇਗਾ ਨਾਲ ਹੀ ਪਿਆਰ ਦੀਆਂ ਤਾਰਾਂ ਵੀ ਛਿੜਣਗੀਆਂ।ਅਗਲੇ ਸਾਲ ਰਿਲੀਜ਼ ਹੋ ਰਹੀ ਇਸ ਫਿਲਮ ਵਿੱਚ ਕਾਫੀ ਕੁਝ ਨਵਾਂ ਦੇਖਣ ਨੂੰ ਮਿਲੇਗਾ।
ਦੀਪ ਸੰਦੀਪ9501375047
0 Comments