ਅੰਬਰਦੀਪ ਸਿੰਘ ਨੇ ਇਕੱਠੀ ਕੀਤੀ ਅਮਰਿੰਦਰ ਗਿੱਲ ਤੇ ਦਿਲਜੀਤ ਦੁਸਾਂਝ ਦੀ “ਜੋੜੀ”
ਰਿਧਮ ਬੋਏਜ਼ ਅਤੇ ਡੈਲਮੋਰਾ ਫਿਲਮਜ਼ ਦੇ ਬੈਨਰ ਹੇਠ ਸੁਰੂ ਹੋਈ ਫਿਲਮ ਦੀ ਸੂਟਿੰਗ
ਅਮਰਿੰਦਰ ਗਿੱਲ ਅਤੇ ਦਿਲਜੀਤ ਦੁਸਾਂਝ ਲਗਭਗ ਇੱਕੋ ਜੇ ਸਮੇ ਦੌਰਾਨ ਹੀ ਪੰਜਾਬੀ ਸੰਗੀਤ ਨਾਲ ਜੁੜੇ ਅਤੇ ਕਾਮਯਾਬ ਹੋ ਨਿਕਲੇ।ਸੰਗੀਤਕ ਖੇਤਰ ਤੋ ਮਿਲੀ ਸਫਲਤਾ ਤੋ ਬਾਅਦ ਇਹਨਾਂ ਫਿਲਮੀ ਸੰਸਾਰ ਵਿੱਚ ਵੀ ਸਰਗਰਮੀ ਨਾਲ ਕਦਮ ਟਿਕਾਏ।ਦੋਹਾਂ ਦਾ ਸੁਰੂਆਤੀ ਫਿਲਮੀ ਸਫਰ ਭਾਵੇ ਠੀਕ ਠਾਕ ਜਾ ਸੀ।ਪਰ ਅਣਥੱਕ ਮਿਹਨਤ ਤੇ ਲਗਨ ਸਦਕਾ ਜਿੱਥੇ ਦਿਲਜੀਤ ਦੁਸਾਂਝ ਨੇ ਫਿਲਮ ਜੱਟ ਐਡ ਜੂਲੀਅਟ ਭਾਗ 1,2 ਅਤੇ ਸਰਦਾਰ ਜੀ ਭਾਗ 1,2, ਪੰਜਾਬ 1984, ਛੜਾ ਨਾਲ ਪਾਲੀਵੁੱਡ ਦੇ ਬਾਲੀਵੁੱਡ ਵਿੱਚ ਵੱਡਾ ਨਾਮ ਕਮਾਇਆਂ।ਉੱਥੇ ਹੀ ਫਿਲਮ ਮੁੰਡੇ ਯੂ:ਕੇ ਦੇ ਨਾਲ ਆਪਣੀ ਸੁਰੂਆਤ ਕਰਨ ਵਾਲੇ ਅਮਰਿੰਦਰ ਗਿੱਲ ਵੀ ਡੈਡੀ ਕੂਲ ਮੁੰਡੇ ਫੂਲ,ਅੰਗਰੇਜ਼,ਲਵ ਪੰਜਾਬ,ਲਹੋਰੀਏ,ਲਾਈਏ ਜੇ ਯਾਰੀਆਂ,ਚੱਲ ਮੇਰਾ ਪੁੱਤ ਵਰਗੀਆਂ ਫਿਲਮਾਂ ਨਾਲ ਟੌਪ ਦੇ ਹੀਰੋ ਸਾਬਿਤ ਹੋਏ।ਪੰਜਾਬੀਅਤ ਦਾ ਮਾਣ ਵਧਾਉਣ ਵਾਲੇ ਇਹ ਦੋਵੇ ਨਾਇਕ ਹੁਣ ਰਿਧਮ ਬੋਏਜ਼ ਅਤੇ ਡੈਲਮੋਰਾ ਫਿਲਮਜ਼ ਦੇ ਬੈਨਰ ਹੇਠ ਸੁਰੂ ਹੋਈ ਫਿਲਮ “ਜੋੜੀ” ਰਾਹੀ ਇੱਕ ਸਾਥ ਨਜ਼ਰ ਆਉਣ ਜਾ ਰਹੇ ਹਨ।ਲੰਬੇ ਸਮੇਂ ਤੋ ਇਹਨਾਂ ਦੋ ਸੁਪਰਸਟਾਰਜ਼ ਨੂੰ ਇੱਕੋ ਪਰਦੇ ਤੇ ਵੇਖਣ ਦੀ ਚਾਹਤ ਰੱਖਣ ਵਾਲੇ ਫੈਨਜ਼ ਲਈ ਇਹ ਵੱਡੀ ਖੁਸ਼ਖਬਰੀ ਹੈ।ਫਿਲਮ ਦੇ ਨਿਰਦੇਸ਼ਕ ਅੰਬਰਦੀਪ ਸਿੰਘ।ਅਤੇ ਫਿਲਮ ਦੀ ਨਾਇਕਾ ਨਿਮਰਤ ਖਹਿਰਾ ਹੈ।ਗੀਤ ਸੰਗੀਤ ਨਾਲ ਜੁੜੇ ਵਿਸ਼ੇ ਦੀ ਪੇਸ਼ਕਾਰੀ ਕਰਦੀ ਇਹ ਪੰਜਾਬੀ ਸਿਨੇਮੇ ਦੀ ਵੱਡੀ ਫਿਲਮ ਸਾਬਿਤ ਹੋਣ ਦੀ ਪੂਰੀ ਆਸ ਹੈ।ਫਿਲਮ ਦੀ ਸੂਟਿੰਗ ਅ੍ਰਮਿਤਸਰ ਸਾਹਿਬ ਦੇ ਨੇੜਲੇ ਪਿੰਡਾ ਵਿੱਚ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਅਮਰਿੰਦਰ ਗਿੱਲ ਤੇ ਦਿਲਜੀਤ ਦੁਸਾਂਝ ਪਹਿਲਾ ਵੀ (2013)ਵਿੱਚ ਆਈ ਫਿਲਮ “ਸਾਡੀ ਲਵ ਸਟੋਰੀ” ਵਿੱਚ ਸਕਰੀਨ ਸਾਂਝੀ ਕਰ ਚੁੱਕੇ ਹਨ।ਹੁਣ ਉਮੀਦ ਕੀਤੀ ਜਾ ਰਹੀ ਇਹ ਕਿ ਫਿਲਮ ਵੀ ਇਹਨਾਂ ਦੋਹਾਂ ਸਟਾਰਜ਼ ਦੀ ਯਾਦਗਾਰੀ ਫਿਲਮਾਂ ਵਿੱਚੋ ਇੱਕ ਹੋਵੇਗੀ।ਦੀਪ ਸੰਦੀਪ
9501375047
0 Comments