ਫਿਲਮ “ਗਿੱਦੜਸਿੰਗੀ” ਰਾਹੀ ਪਾਲੀਵੁੱਡ ਵਿੱਚ ਸ਼ਾਨਦਾਰ ਐਟਰੀ ਕਰੇਗਾ ਅਦਾਕਾਰ: “ਕਰਨ ਮਹਿਤਾ”

 ਪੰਜਾਬੀ ਸਿਨੇਮੇ ਨੂੰ ਮਿਲ ਰਹੇ ਸ਼ਾਨਦਾਰ ਹੁੰਗਾਰੇ ਸਦਕਾਂ ਹੁਣ ਵੱਡੇ ਪੱਧਰ ਤੇ  ਨਵੀਆਂ ਫਿਲਮਾਂ ਦਾ ਨਿਰਮਾਣ ਸੁਰੂ ਹੋ ਗਿਆ ਹੈ।ਜਿਸਦਾ ਸਿੱਧਾ ਫਾਇਦਾ ਨਵੇ ਉੱਭਰ ਰਹੇ ਫਿਲਮੀ ਅਦਾਕਾਰਾਂ ਨੂੰ ਖਾਸ ਤੌਰ ਤੇ ਹੋ ਰਿਹਾ ਹੈ।ਇਹਨਾਂ ਉਭਰਦੇ ਸਿਤਾਰਿਆਂ ਵਿੱਚ “ਕਰਨ ਮਹਿਤਾ” ਵੀ ਇੱਕ ਹੈ।ਜੋ ਕਿ ਆਉਣ ਵਾਲੀ ਨਵੀ ਫਿਲਮ “ਗਿੱਦੜਸਿੰਗੀ” ਨਾਲ ਪਾਲੀਵੁੱਡ ਵਿੱਚ ਆਪਣਾ ਪਲੇਠਾ ਕਦਮ ਰੱਖਣ ਜਾ ਰਿਹਾ ਹੈ।ਦਿੱਲੀ ਵਿੱਚ ਰਹਿਣ ਵਾਲੇ ਅਤੇ ਪਟਿਆਲਾ ਸ਼ਹਿਰ ਨਾਲ ਸੰਬੰਧਿਤ ਇਸ ਅਦਾਕਾਰ ਨੂੰ ਐਕਟਿੰਗ ਦਾ ਸ਼ੌਕ ਤਾਂ ਬਚਪਨ ਤੋ ਹੀ ਸੀ।ਪਰ ਆਪਣੀ ਪ੍ਹੜਾਈ ਨੂੰ ਪਹਿਲ ਦਿੰਦਿਆਂ ਉਸਨੇ ਪਹਿਲਾ ਆਪਣੀ ਸਿੱਖਿਆਂ ਪੂਰੀ ਕੀਤੀ।ਅਤੇ ਉਸ ਤੋ ਬਾਅਦ ਆਪਣੇ ਜਨੂੰਨ ਨੂੰ ਪੂਰਾ ਕਰਨ ਲਈ ਉਹ ਫਿਲਮੀ ਖੇਤਰ ਵਿੱਚ ਸਰਗਰਮ ਹੋਇਆਂ ।ਉਸ ਲਈ ਲਾਹੇਵੰਦ ਗੱਲ ਇਹ ਰਹੀ ਕਿ ਉਸਨੂੰ ਸੁਰੂਆਤੀ ਸਫਰ ਦੌਰਾਨ ਹੀ ਸ਼ਾਹਰੁਖ ਖਾਨ ਪ੍ਰੋਡਕਸ਼ਨ ਵੱਲੋ ਡਿਜ਼ਨੀ ਚੈਨਲ ਤੇ ਪ੍ਰਸਾਰਿਤ ਪ੍ਰੋਗਰਾਮ “ਇਸ਼ਾਨ” ਵਿੱਚ ਕੰਮ ਕਰਨ ਦਾ ਮੌਕਾ ਮਿਲਿਆਂ।ਇਸਦੇ ਨਾਲ ਉਸਨੇ ਮੁੰਬਈ ਵਿੱਚ ਕਾਫੀ ਸਮਾਂ ਥਿਏਟਰ ਵੀ ਕੀਤਾ।ਨਾਦਿਰਾ ਬੱਬਰ ਅਤੇ ਅਨੁਪਮ ਖੇਰ ਅਕੈਡਮੀ ਤੋ ਐਕਟਿੰਗ ਦੀ ਬਰੀਕੀਆਂ ਸਿੱਖਦਿਆਂ ਉਸਨੇ ਆਪਣੀ ਕਲਾਂ ਨੂੰ ਖੂਬ ਤਰਾਸ਼ਿਆਂ।ਸੰਘਰਸ਼ ਨੂੰ ਆਪਣੀ ਤਾਕਤ ਬਣਾਉਣ ਵਾਲੇ ਇਸ ਅਦਾਕਾਰ ਦਾ ਪੰਜਾਬੀ ਫਿਲਮਾਂ ਪ੍ਰਤੀ ਖਾਸ ਲਗਾਉ ਹੈ।ਅਤੇ ਉਸਦੀ ਦਿਲੀ ਖਾਹਿਸ਼ ਸੀ ਕਿ ਉਹ ਆਪਣੇ ਫਿਲਮੀ ਕੈਰੀਅਰ ਦੌਰਾਨ ਕੋਈ ਪੰਜਾਬੀ ਫਿਲਮ ਜਰੂਰ ਕਰੇ।ਪਰ ਉਹ ਆਪਣੀ ਪਾਲੀਵੁੱਡ ਸੁਰੂਆਤ ਕਿਸੇ ਚੰਗੇ ਕੰਨਟੈਟ ਵਾਲੀ ਫਿਲਮ ਰਾਹੀ ਕਰਨਾ ਚਾਹੁੰਦਾ ਸੀ ਇਸ ਲਈ ਉਸਨੇ ਗਿੱਦੜਸਿੰਗੀ ਨੂੰ ਬੇਹਤਰ ਵਿਕਲਪ ਵਜੌ ਚੁਣਿਆਂ।ਪ੍ਭਾਵਸ਼ਾਲੀ ਨਿਰਦੇਸ਼ਕ ਵਿਪਨ ਪਰਾਸ਼ਰ ਵੱਲੋ ਡਾਇਰੈਕਟ ਇਸ ਫਿਲਮ ਵਿੱਚ ਜੌਰਡਨ ਸੰਧੂ,ਰਵਿੰਦਰ ਗਰੇਵਾਲ,ਰੁਬੀਨਾ ਬਾਜਵਾ,ਸਾਨਵੀ ਧੀਮਾਨ ਮੁੱਖ ਭੁਨਿਕਾ ਨਿਭਾ ਰਹੇ ਹਨ।ਡਰੀਮਜ਼ਪਾਰਕ ਮੂਵੀਜ਼ ਵੱਲੋ ਪੇਸ਼ ਇਸ ਫਿਲਮ ਦੀ ਕਹਾਣੀ ਕਾਮੇਡੀ,ਰੋਮਾਂਸ,ਅਤੇ ਮੈਸਜ ਭਰਪੂਰ ਹੈ।ਕਰਨ ਮਹਿਤਾ ਫਿਲਮ ਵਿੱਚ ਇੱਕ ਟਰੈਵਲ ਏਜੰਟ ਦੀ ਭੂਮਿਕਾ ਵਿੱਚ ਹੈ।ਜੋ ਕਿ ਲੋਕਾ ਨਾਲ
ਠੱਗੀਆਂ ਮਾਰਦਾ ਹੈ।ਅਤੇ ਆਪਣਾ ਬਿਜਨੈਸ ਚਲਾਉਦਾ ਹੈ।ਫਿਲਮ ਵਿੱਚ ਉਸਦੇ ਕਿਰਦਾਰ ਦੇ ਕਈ ਰੰਗ ਦੇਖਣ ਨੂੰ ਮਿਲਣਗੇ।ਫਿਲਮ ਨਾਲ ਆਪਣੇ ਜੁੜਾਅ ਬਾਰੇ ਜਾਣਕਾਰੀ ਦਿੰਦਿਆਂ ਉਸਨੇ ਦੱਸਿਆ ਕਿ ਉਹ ਫਿਲਮ ਦੇ ਨਿਰਮਾਤਾ ਅਭਿਸ਼ੇਕ ਤਿਆਗੀ ਦਾ ਬੇਹੱਦ ਰਿਣੀ ਹੈ ਕਿ ਜਿਹਨਾਂ ਉਸਨੂੰ ਆਪਣੀ ਸੁਰੂਆਤ ਇੱਕ ਪਾਏਦਾਰ ਫਿਲਮ ਰਾਹੀ ਕਰਨ ਦਾ ਮੌਕਾ ਦਿੱਤਾ।ਫਿਲਮ ਰਾਹੀ ਉਹ ਪੰਜਾਬੀ ਇੰਡਸਟਰੀ ਨਾਮਵਰ ਸਿਤਾਰਿਆਂ ਨਾਲ ਕੰਮ ਕਰਕੇ ਬੇਹੱਦ ਖੁਸ਼ ਹੈ।ਉਸਨੂੰ ਭਰਪੂਰ ਆਸ ਹੈ ਕਿ ਦਰਸ਼ਕ ਉਸਦੀ ਅਦਾਕਾਰੀ ਨੂੰ ਖੂਬ ਪ੍ਰਵਾਨ ਕਰਨਗੇ।
ਦੀਪ ਸੰਦੀਪ
9501375047