ਪੰਜਾਬੀ ਸੱਭਿਆਚਾਰ ਦੇ ਖੂਬਸੂਰਤ ਰੰਗਾਂ ਦੀ ਪੇਸ਼ਕਾਰੀ ਕਰੇਗੀ ਫਿਲਮ “ਤੂੰ ਮੇਰਾ ਕੀ ਲੱਗਦਾ” ਫਿਲਮ ਨਿਰਦੇਸ਼ਕ :ਮਨਜੀਤ ਸਿੰਘ ਟੋਨੀ



ਪੰਜਾਬੀ ਸਿਨੇਮੇ ਨੂੰ ਮਿਲ ਰਹੀ ਭਰਵੀ ਸਫਲਤਾ ਦੀ ਬਦੌਲਤ ਜਿੱਥੇ ਨਵੇ ਅਦਾਕਾਰ ਇਸ ਖੇਤਰ ਵਿੱਚ ਆਪਣੀ ਕਿਸਮਤ ਅਜਮਾ ਰਹੇ ਹਨ।ਉੱਥੇ ਹੀ ਕਈ ਨਵੇ ਤੇ ਪ੍ਰਭਾਵਸ਼ਾਲੀ ਫਿਲਮ ਨਿਰਦੇਸ਼ਕ ਵੀ ਇਸ ਜਗਤ ਦਾ ਹਿੱਸਾ ਬਣ ਰਹੇ ਹਨ।ਇਹਨਾ ਨਿਰਦੇਸ਼ਕਾ ਵਿੱਚੋ ਤੇਜ਼ੀ ਨਾਲ ਉੱਭਰਕੇ ਸਾਹਮਣੇ ਆਉਣ ਵਾਲਾ ਫਿਲਮ ਨਿਰਦੇਸ਼ਕ ਹੈ।“ਮਨਜੀਤ ਸਿੰਘ ਟੋਨੀ” ਪੰਜਾਬੀ ਸਿਨੇਮੇ ਵਿੱਚ ਨਵੀਆਂ ਸੰਭਾਵਨਾਵਾਂ ਦੇ ਪ੍ਰਤੀਕ ਇਸ ਨਿਰਦੇਸ਼ਕ ਦਾ ਪਿਛੋਕੜ ਬਾਬਾ ਫਰੀਦ ਜੀ ਦੀ ਵਸਾਈ ਨਗਰੀ ਫਰੀਦਕੋਟ ਨਾਲ ਸੰਬੰਧਿਤ ਹੈ।ਹੁਣ ਤੱਕ ਕਈ ਸੰਗੀਤਕ ਵੀਡਿਉਜ਼ ਨਿਰਦੇਸ਼ਿਤ ਕਰ ਚੁੱਕੇ ਮਨਜੀਤ ਸਿੰਘ ਟੋਨੀ ਨੇ ਆਪਣੀ ਫਿਲਮੀ ਪਾਰੀ ਦੀ ਸੁਰੂਆਤ ਪ੍ਰਸਿੱਧ ਅਦਾਕਾਰ ਗੁਰਮੀਤ ਸਾਜਨ ਦੀ ਰਹਿਨੁਮਾਈ ਹੇਠ ਫਿਲਮ ਕੁੜਮਾਈਆਂ ਰਾਹੀ ਕੀਤੀ ਸੀ।ਇਸ ਫਿਲਮ ਨੂੰ ਉਸਨੇ ਗੁਰਮੀਤ ਸਾਜਨ ਦੇ ਜੋੜੀਦਾਰ ਦੇ ਰੂਪ ਵਿੱਚ ਫਿਲਮ ਦਾ ਨਿਰਦੇਸ਼ਣ ਕੀਤਾ ਸੀ।ਫਿਲਮ ਦੀ ਕਹਾਣੀ ਵੀ ਉਸਨੇ ਹੀ ਲਿਖੀ ਸੀ।ਹੁਣ ਉਸਦੀ ਇੱਕ ਹੋਰ ਫਿਲਮ ਤੂੰ ਮੇਰਾ ਕੀ ਲੱਗਦਾ ਵੀ 6 ਦਸੰਬਰ ਨੂੰ ਰਿਲੀਜ਼ ਹੋਣ ਰਹੀ ਹੈ।ਇਸ ਫਿਲਮ ਦੀ ਕਹਾਣੀ ਨਿਰਮਾਣ ਤੇ ਨਿਰਦੇਸ਼ਣ ਵੀ ਟੋਨੀ-ਸਾਜਨ ਦੀ ਜੋੜੀ ਨੇ ਮਿਲਕੇ ਕੀਤਾ ਹੈ।ਵਿਨਰਜ਼ ਫਿਲਮ ਪ੍ਰੋਡਕਸ਼ਨ ਅਤੇ ਗੋਇਲ ਮਿਊਜ਼ਿਕ ਵੱਲੋ ਸਾਝੇ ਰੂਪ ਵਿੱਚ ਪੇਸ਼ ਇਸ ਫਿਲਮ ਦੇ ਮੁੱਖ ਨਿਰਮਾਤਾ ਗੁਰਮੀਤ ਸਾਜਨ ਹਨ।ਅਤੇ ਸਹਿ ਨਿਰਮਾਤਾ ਸਤਨਾਮ ਬੱਤਰਾ,ਗੁਰਮੀਤ ਸਿੰਘ,ਤੇ ਭੋਲਾ ਲਾਇਲਪੁਰੀਆ ਹਨ।ਹੈਪੀ ਗੋਇਲ,ਬਾਗੀ ਸੰਧੂ ਰੁੜਕਾਂ ਕਲਾਂ(ਯੂ:ਕੇ)ਫਿਲਮ ਦੇ ਐਸ਼ੋਸੀਏਟ ਪ੍ਰੋਡਿਊਸਰ ਹਨ।ਫਿਲਮ ਦਾ ਮੁੱਖ ਹੀਰੋ ਹਰਜੀਤ ਹਰਮਨ ਅਤੇ ਹੀਰੋਇਨ ਸ਼ੇਫਾਲੀ ਸ਼ਰਮਾ ਹੈ।ਇਸਦੇ ਇਲਾਵਾ ਫਿਲਮ ਵਿੱਚ ਯੋਗਰਾਜ ਸਿੰਘ,ਗੁਰਮੀਤ ਸਾਜਨ,ਪ੍ਰਿੰਸ ਕੇ ਜੇ ਸਿੰਘ,ਨਿਸ਼ਾ ਬਾਨੋ,ਹਰਪਾਲ ਸਿੰਘ,ਜਸ਼ਨਜੀਤ ਗੋਸ਼ਾ,ਹਨੀ ਮੱਟੂ,ਸਤਵੰਤ ਕੌਰ,ਨਰਿੰਦਰ ਨੀਨਾ.ਪ੍ਰਵੀਨ ਅਖਤਰ,ਮਿੰਟੂ ਜੱਟ,ਰੂਪ ਕੌਰ ਸੰਧੂ,ਚਾਚਾ ਬਿਸ਼ਨਾ,ਗੁਰਪ੍ਰੀਤ ਕੌਰ ਭੰਗੂ,ਉਮੰਗ ਸ਼ਰਮਾ,ਵੀ ਮੱਹਤਵਪੂਰਨ ਕਿਰਦਾਰ ਨਿਭਾ ਰਹੇ ਹਨ।ਰਵਿੰਦਰ ਗਰੇਵਾਲ ਤੇ ਜਸਪਿੰਦਰ ਚੀਮਾ ਫਿਲਮ ਵਿੱਚ ਮਹਿਮਾਨ ਕਲਾਕਾਰ ਦੇ ਰੂਪ ਵਿੱਚ ਪੇਸ਼ ਹੋਣਗੇ।ਅਮਰਜੀਤ ਖੁਰਾਣਾ ਫਿਲਮ ਦੇ ਲਾਇਨ ਨਿਰਮਾਤਾ ਹਨ।ਫਿਲਮ ਦੀ ਕਹਾਣੀ ਹਾਸੇ-ਠੱਠੇ,ਪਿਆਰ ਮਹੁੱਬਤ,ਤੇ ਰਿਸ਼ਤਿਆਂ ਦੇ ਨਿੱਘ ਦਾ ਸਾਂਝਾਂ ਸੁਮੇਲ ਹੋਵੇਗੀ।ਜਿਹੜੀ ਕਿ ਦਰਸ਼ਕਾਂ ਕਸਵੱਟੀ ਤੇ ਪੂਰੀ ਤਰਾਂ ਖਰੀ ਉੱਤਰੇਗੀ।ਫਿਲਮ ਬਾਰੇ ਮਨਜੀਤ ਸਿੰਘ ਟੋਨੀ ਦਾ ਕਹਿਣਾ ਹੈ ਕਿ ਪੰਜਾਬੀ ਸੱਭਿਆਚਾਰ ਦੇ ਖੂਬਸੂਰਤ ਰੰਗਾਂ ਦੀ ਪੇਸ਼ਕਾਰੀ ਇਸ ਫਿਲਮ ਦੇ ਹਰ ਪਹਿਲੂ ਉੱਪਰ ਕੜੀ ਮਿਹਨਤ ਕੀਤੀ ਗਈ ਹੈ।ਜੋ ਹਰ ਦੇਖਣ ਵਾਲੇ ਨੂੰ ਪਰਦੇ ਉੱਪਰ ਨਜ਼ਰ ਆਵੇਗੀ।ਫਿਲਮ ਦਾ ਅਹਿਮ ਪੱਖ ਮੰਨੇ ਜਾਦੇ ਸੰਗੀਤ ਨੂੰ ਬੜੇ ਸੋਹਣੇ ਢੰਗ ਨਾਲ ਸ਼ਿੰਗਾਰਿਆਂ ਗਿਆ ਹੈ।।ਫਿਲਮ ਦੇ ਗੀਤਾਂ ਨੂੰ ਆਰ.ਨੇਤ,ਹਰਜੀਤ ਹਰਮਨ,ਨਿੰਜਾ,ਸ਼ੁਦੇਸ਼ ਕੁਮਾਰੀ,ਸ਼ਿਪਰਾ ਗੋਇਲ ਨੇ ਆਪਣੀਆਂ ਖੁੂਬਸੂਰਤ ਆਵਾਜ਼ਾ ਵਿੱਚ ਪਰੋਇਆਂ ਹੈ।ਜਿਹਨਾਂ ਨੂੰ ਬਚਨ  ਬੇਦਿਲ,ਆਰ.ਨੇਤ,ਹਰਮਨਜੀਤ,ਬਿੱਟੂ ਮਹਿਲ ਕਲਾਂ,ਅਮਨਪ੍ਰੀਤ ਬਾਜਵਾ,ਵਿੱਕੀ ਧਾਲੀਵਾਲ ਵੱਲੋ ਕਲਮਬੱਧ ਕੀਤਾ ਗਿਆ ਹੈ।ਸੰਗੀਤ ਨਿਰਦੇਸ਼ਕ ਅਤੁਲ ਸ਼ਰਮਾਂ,ਲਾਡੀ ਗਿੱਲ,ਇਕਵਿੰਦਰ ਸਿੰਘ,ਡੀ.ਜੇ ਸਟਰਿੰਗਜ਼ ਹਨ।

6 ਦਸੰਬਰ ਨੂੰ ਵੱਡੇ ਪੱਧਰ ਤੇ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਤੋ ਮਨਜੀਤ ਸਿੰਘ ਟੋਨੀ ਨੂੰ ਸਫਲਤਾਂ ਦੀ ਭਰਪੂਰ ਆਸ ਹੈ।ਇਸ ਫਿਲਮ ਦੇ ਇਲਾਵਾ ਉਹ ਬਤੌਰ ਮੁੱਖ ਨਿਰਦੇਸ਼ਿਕ ਵੀ ਫਿਲਮ ਬੂ ਮੈ ਡਰਗੀ ਨਾਲ ਆਪਣੀ ਸੁਰੂਆਤ ਕਰ ਚੁੱਕਾ ਹੈ।ਜੋ ਕਿ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ।ਹਾਰਰ ਕਾਮੇਡੀ ਪ੍ਰਕਾਰ ਦੀ ਇਹ ਫਿਲਮ ਵੀ ਉਸਦੇ ਕੈਰੀਅਰ ਵਿੱਚ ਅਹਿਮ ਰੋਲ ਅਦਾ ਕਰੇਗੀ।ਬਤੌਰ ਫਿਲਮ ਐਡੀਟਰ ਵੀ ਉਹ ਕਈ ਫਿਲਮਾਂ ਲਈ ਕੰਮ ਕਰ ਚੁੱਕਾ ਹੈ।ਸਫਲਤਾ ਵੱਲ ਪੁਲਾਂਘਾਂ ਪੁੱਟ ਰਹੇ ਨਿਰਦੇਸ਼ਕ ਮਨਜੀਤ ਸਿੰਘ ਟੋਨੀ ਦਾ ਕਹਿਣਾ ਕਿ ਉਸਦੇ ਜੀਵਨ ਵਿੱਚ ਉਸਦੇ ਪਰਿਵਾਰ ਅਤੇ ਗੁਰਮੀਤ ਸਾਜਨ ਜੀ ਦਾ ਵੱਡਾ ਯੋਗਦਾਨ ਹੈ।ਜਿਹੜੇ ਉਸਨੂੰ ਹਰ ਵਕਤ ਹਾ-ਪੱਖੀ ਸਹਿਯੋਗ ਦਿੰਦੇ ਹਨ।ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹੈ ਕਿ ਉਸਨੂੰ ਵੀ ਫਿਲਮਾਂ ਜ਼ਰੀਏ ਪੰਜਾਬੀ ਸੱਭਿਆਚਾਰ ਤੇ ਵਿਰਾਸਤ ਨੂੰ ਦਰਸ਼ਕਾਂ ਦੀ ਨਜ਼ਰ ਕਰਨ ਦਾ ਸੁਭਾਗ ਪ੍ਰਾਪਤ ਹੋਇਆਂ ਹੈ।ਉਸਦੀ ਪਹਿਲੀ ਤੇ ਅਹਿਮ ਕੋਸ਼ਿਸ ਇਹੀ ਹੈ ਕਿ ਉਸਦੀ ਹਰ ਫਿਲਮ ਹਾਸੇ-ਠੱਠੇ ਤੇ ਰੋਮਾਂਚ ਦੇ ਇਲਾਵਾ ਕੋਈ ਸਾਰਥਕ ਸੁਨੇਹਾ ਵੀ ਦੇਵੇ।ਤਾ ਜੋ ਦੇਖਣ ਵਾਲੇ ਨੂੰ ਇੱਕ ਵਿਲੱਖਣਤਾ ਵੀ ਨਜ਼ਰ ਆਵੇ।ਜਲਦ ਹੀ ਉਸਦੇ ਕੁਝ ਹੋਰ ਨਵੇ ਪ੍ਰੋਜੈਕਟ ਵੀ ਵੱਡੇ ਪੱਧਰ ਤੇ ਸੁਰੂ ਹੋ ਰਹੇ ਹਨ।

ਦੀਪ ਸੰਦੀਪ
9501375047