ਵਿਲੱਖਣ ਪਛਾਣ ਸਥਾਪਿਤ ਕਰਨ ਵਾਲਾ ਗੀਤਕਾਰ ਤੇ ਟੀ.ਵੀ ਹੋਸਟ:ਦਵਿੰਦਰ ਬੈਨੀਪਾਲ
ਹਰ ਇਨਸਾਨ ਨੂੰ ਪ੍ਰਮਾਤਮਾ ਕਿਸੇ ਐਸੇ ਗੁਣ ਨਾਲ ਨਿਵਾਜਦਾ ਹੈ।ਜਿਸਨੂੰ ਤਰਾਸ਼ਕੇ ਉਹ ਦੁਨੀਆਂ ਦੇ ਨਕਸ਼ੇ ਤੇ ਆਪਣੀ ਪਛਾਣ ਸਿੱਧ ਕਰਦਾ ਹੈ।ਪਰ ਕੁਝ ਇਨਸਾਨ ਅਜਿਹੇ ਵੀ ਹੁੰਦੇ ਹਨ।ਜਿਹੜੇ ਇੱਕ ਨਹੀ ਬਲਕਿ ਕਈ ਗੁਣਾ ਦੇ ਮਾਲਕ ਹੁੰਦੇ ਹਨ।ਐਸੀ ਰੱਬ ਰੂਪੀ ਸੁਗਾਤ ਪ੍ਰਾਪਤ ਕਰਨ ਵਾਲਾ ਪ੍ਰਸਿੱਧ ਗੀਤਕਾਰ ਤੇ ਟੀ.ਵੀ ਹੋਸਟ ਹੈ।“ਦਵਿੰਦਰ ਬੈਨੀਪਾਲ”ਜਿੱਥੇ ਉਸਨੇ ਗੀਤਕਾਰੀ ਦੇ ਖੇਤਰ ਵਿੱਚ ਮਿਆਰੀ ਮੁਕਾਮ ਹਾਸਿਲ ਕੀਤਾ।ਉੱਥੇ ਹੀ ਉਹ ਇੱਕ ਚੰਗੇ ਬੁਲਾਰੇ ਦੇ ਰੂਪ ਵਿੱਚ ਟੀ.ਵੀ ਹੋਸਟ ਵਜੋ ਵੀ ਵਿਲੱਖਣ ਸਥਾਨ ਰੱਖਦਾ ਹੈ।।ਸੁੱਚਜੀ ਕਲਮ ਤੇ ਮਿੱਠੀ ਜੁਬਾਨ ਦੇ ਇਸ ਸੁਮੇਲ ਦਾ ਪਿਛੋਕੜ ਖੰਨਾ ਸ਼ਹਿਰ ਦੇ ਨੇੜਲੇ ਪਿੰਡ ਦੀਵਾ ਨਾਲ ਸੰਬੰਧਿਤ ਹੈ।ਸਕੂਲੀ ਪ੍ਹੜਾਈ ਦੌਰਾਨ ਹੀ ਉਸਨੇ ਅਧਿਆਪਕਾਂ ਦੀ ਹੱਲਾਸ਼ੇਰੀ ਸਦਕਾ ਡਿਬੇਟ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਾ ਸੁਰੂ ਕਰ ਦਿੱਤਾ ਸੀ।ਅਤੇ ਇਹ ਸਿਲਸਿਲਾਂ ਕਾਲਜ ਦੇ ਸਫਰ ਦੌਰਾਨ ਵੀ ਬਦਸਤੂਰ ਜਾਰੀ ਰਿਹਾ।ਉਹ ਵੱਖ ਵੱਖ ਮਸਲਿਆਂ ਵਿੱਚ ਆਪਣੀਆਂ ਤਕਰੀਰਾਂ ਪੇਸ਼ ਕਰਦਾ ਰਹਿੰਦਾ ਸੀ।ਉਸਦੇ ਅੰੰੰੰੰਦਰਲੇ ਕਲਾਂ ਦੇ ਅੰਬਾਰ ਨੂੰ ਦੇਖਦਿਆਂ ਦੋਸਤਾ ਮਿੱਤਰਾ ਨੇ ਉਸਨੂੰ ਗੀਤਕਾਰ ਵਜੌ ਵੀ ਅੱਗੇ ਆਉਣ ਦੀ ਹੱਲਾਸ਼ੇਰੀ ਦਿੱਤੀ।ਅਤੇ ਇਸੇ ਹੋਸਲੇ ਸਦਕੇ ਲਿਖੇ ਉਸਦੇ ਗੀਤਾਂ ਨੂੰ ਪੰਜਾਬ ਦੇ ਨਾਮੀ ਗਾਇਕਾਂ ਨੇ ਆਪਣੀਆਂ ਆਵਾਜ਼ਾ ਦਿੱਤੀਆਂ।ਸੰਨ 1998 ਵਿੱਚ ਉਹ ਪੰਜਾਬ ਤੋ ਆਪਣੀ ਕਰਮ ਭੂਮੀ ਕਨੇਡਾ ਆ ਗਿਆ।ਪਰ ਇੱਥੇ ਆ ਕੇ ਵੀ ਉਸਨੇ ਗੀਤ ਲਿਖਣ ਦਾ ਸ਼ੌਕ ਉਦਾਂ ਹੀ ਬਰਕਰਾਰ ਰੱਖਿਆਂ।ਕੰਮਕਾਜੀ ਰੁਝੇਵਿਆਂ ਕਰਕੇ ਹੌਲੀ -ਹੌਲੀ ਉਸਦੇ ਸ਼ੌਕ ਵਿੱਚ ਫਾਸਲਾ ਪੈਣ ਲੱਗ ਪਿਆ।ਅਤੇ ਇਸ ਦੌਰਾਨ ਹੀ ਇੱਕ ਚੰਗਾ ਬੁਲਾਰਾ ਹੋਣ ਕਰਕੇ ਉਹ ਕਨੇਡਾ ਦੇ ਇੱਕ ਰੇਡਿਉ ਸਟੇਸ਼ਨ “ਰੇਡਿਉ ਇੰਡੀਆ” ਵਿੱਚ ਰੇਡਿਉ ਜੌਕੀ ਵਜੋ ਕੰਮ ਕਰਨ ਲੱਗਾ।ਰੇਡਿਉ ਤੇ ਇੰਟਰਵਿਊ ਦੇਣ ਲਈ ਆਉਦੇ ਕਲਾਕਾਰਾਂ ਨਾਲ ਉਸਦਾ ਤਾਲਮੇਲ ਲਗਾਤਾਰ ਵਧਦਾ ਰਿਹਾ ।ਵਧਦੀ ਦੋਸਤਾਨਾ ਸਾਝ ਤੇ ਨਿੱਗਰ ਲੇਖਣੀ ਚੱਲਦਿਆਂ ਉਹ ਵੱਡੇ ਗਾਇਕਾਂ ਦੇ ਸੰਪਰਕ ਵਿੱਚ ਆ ਗਿਆ।ਇਹਨਾਂ ਗਾਇਕਾ ਨੇ ਉਸਦੇ ਲਿਖੇ ਗੀਤ ਗਾ ਕੇ ਉਸਦੀ ਕਲਮ ਨੂੰ ਵੱਖਰੀ ਪਹਿਚਾਣ ਦਿੱਤੀ।ਉਸਦੇ ਲਿਖੇ ਗੀਤ ਜਿਵੇ ਗੱਭਰੂ ਟੌਪ ਦਾ,ਸਾਨੂੰ ਦੱਸਣਾ ਨੀ ਪੈਦਾ ,ਹਾਲ(ਕੇ.ਐਸ.ਮੱਖਣ)ਇਸੇ ਗੱਲ ਕਰਕੇ ਚੜ੍ਹਾਈ ਯਾਰਾ ਦੀ,ਅੱਖ(ਅੰਗਰੇਜ਼ ਅਲੀ)ਗੱਡੀ ਨੱਢੀ(ਦੀਪ ਢਿੱਲੋ)ਤੋ ਇਲਾਵਾ ਨੂਰਾ ਸ਼ਿਸਟਰਜ਼,ਜੱਸੀ ਸੋਹਲ,ਸਰਬਜੀਤ ਫੁੱਲ,ਫਿਰੋਜ਼ ਖਾਨ,ਮਨਿੰਦਰ ਮੰਗਾ,ਜੈਲੀ,ਮਨਜੀਤ ਰੂਪੋਵਾਲੀਆ ਵੱਲੋ ਗਾਏ ਗੀਤ ਕਾਫੀ ਮਕਬੂਲ ਹੋਏ ਹਨ।2015 ਉਹ ਵਿੱਚ ਅਮਨ ਖਟਕੜ ਦੀ ਯੋਗ ਅਗਵਾਈ ਵਾਲੇ ਚੈਨਲ ਪ੍ਰਾਇਮ ਏਸ਼ੀਆਂ ਟੀ.ਵੀ ਦਾ ਹਿੱਸਾ ਬਣ ਗਿਆ।ਇਸੇ ਚੈਨਲ ਤੇ ਆਪਣੇ ਨਾਮ ਉੱਪਰ ਪ੍ਰਸਾਰਿਤ ਸ਼ੋਅ “ਪ੍ਰਾਇਮ ਟਾਇਮ ਵਿਦ ਬੈਨੀਪਾਲ”ਵਿੱਚ ਵੱਖ ਵੱਖ ਸਖਸੀਅਤਾਂ ਤੋ ਉਸ ਵੱਲੋ ਪੁੱਛੇ ਜਾਦੇ ਕੜਕਦੇ ਸੁਆਲ ਹਰ ਦੇਖਣ ਵਾਲੇ ਆਪਣੀ ਭਾਵਕਤਾ ਬਿਆਨ ਕਰਦੇ ਲਗਦੇ ਹਨ।ਵਿਦੇਸ਼ੀ ਧਰਤੀ ਤੇ ਲਗਭਗ ਇੱਕੀ ਸਾਲ ਤੋ ਵੱਧ ਦਾ ਸਮਾਂ ਗੁਜ਼ਾਰਨ ਤੋ ਬਾਅਦ ਵੀ ਉਸਦੀ ਭਾਸ਼ਾ ਦਾ ਮਿਆਰ ਪੂਰੀ ਚੜ੍ਹਦੀਕਲਾਂ ਵਾਲਾ ਹੈ।ਟੀ.ਵੀ ਉੱਤੇ ਵਰਤਿਆਂ ਜਾਦਾ ਉਸਦਾ ਲਹਿਜ਼ਾ ਹਰ ਦਰਸ਼ਕ ਨੂੰ ਸੁਖਦ ਅਹਿਸਾਸ ਕਰਵਾਉਦਾ ਹੈ।ਇਸਦੇ ਇਲਾਵਾ ਠਾਠਾਂ ਮਾਰਦੇ ਇਕੱਠ ਨੂੰ ਮੰਚ ਸੰਚਾਲਕ ਦੇ ਰੂਪ ਵਿੱਚ ਕੀਲ ਕੇ ਬਿਠਾਉਣ ਦੀ ਕਲਾਂ ਕਰਕੇ ਵੱਡੇ ਵੱਡੇ ਪ੍ਰੋਗਰਾਮਾਂ ਵਿੱਚ ਉਸਦੀ ਹਾਜ਼ਰੀ ਸੁਭਾਵੀ ਹੀ ਲੱਗਦੀ ਰਹਿੰਦੀ ਹੈ।ਆਉਦੇ ਸਮੇ ਦੌਰਾਨ ਗੀਤਕਾਰ ਵਜੌ ਉਸਦੇ ਲਿਖੇ ਗੀਤ ਕੇ.ਐਸ ਮੱਖਣ,ਦੀਪ ਢਿੱਲੋ,ਅੰਗਰੇਜ਼ ਅਲੀ,ਦੁਰਗਾ ਰੰਗੀਲਾ,ਐਲੀ ਮਾਂਗਟ ਤੋ ਇਲਾਵਾ ਹੋਰ ਕਈ ਮਸ਼ਹੂਰ ਗਾਇਕਾ ਦੀ ਆਵਾਜ਼ ਵਿੱਚ ਜਲਦ ਸੁਣਨ ਨੂੰ ਮਿਲਣਗੇ।
ਦੀਪ ਸੰਦੀਪ
9501375047
1 Comments
👌👌
ReplyDelete