ਨਵੀਆਂ ਸੰਭਾਵਨਾਵਾਂ ਦਾ ਪ੍ਰਤੀਕ ਫਿਲਮ ਨਿਰਦੇਸ਼ਕ :ਮਨਜੀਤ ਸਿੰਘ ਟੋਨੀ
ਪੰਜਾਬੀ ਸਿਨੇਮੇ ਨੂੰ ਮਿਲ ਰਹੀ ਭਰਵੀ ਸਫਲਤਾ ਦੀ ਬਦੌਲਤ ਜਿੱਥੇ ਨਵੇ ਅਦਾਕਾਰ ਇਸ ਖੇਤਰ ਵਿੱਚ ਆਪਣੀ ਕਿਸਮਤ ਅਜਮਾ ਰਹੇ ਹਨ।ਉੱਥੇ ਹੀ ਕਈ ਨਵੇ ਤੇ ਪ੍ਰਭਾਵਸ਼ਾਲੀ ਫਿਲਮ ਨਿਰਦੇਸ਼ਕ ਵੀ ਇਸ ਜਗਤ ਦਾ ਹਿੱਸਾ ਬਣ ਰਹੇ ਹਨ।ਇਹਨਾ ਨਿਰਦੇਸ਼ਕਾ ਵਿੱਚੋ ਤੇਜ਼ੀ ਨਾਲ ਉੱਭਰਕੇ ਸਾਹਮਣੇ ਆਉਣ ਵਾਲਾ ਫਿਲਮ ਨਿਰਦੇਸ਼ਕ ਹੈ।“ਮਨਜੀਤ ਸਿੰਘ ਟੋਨੀ” ਪੰਜਾਬੀ ਸਿਨੇਮੇ ਵਿੱਚ ਨਵੀਆਂ ਸੰਭਾਵਨਾਵਾਂ ਦੇ ਪ੍ਰਤੀਕ ਇਸ ਨਿਰਦੇਸ਼ਕ ਦਾ ਪਿਛੋਕੜ ਬਾਬਾ ਫਰੀਦ ਜੀ ਦੀ ਵਸਾਈ ਨਗਰੀ ਫਰੀਦਕੋਟ ਨਾਲ ਸੰਬੰਧਿਤ ਹੈ।ਹੁਣ ਤੱਕ ਕਈ ਸੰਗੀਤਕ ਵੀਡਿਉਜ਼ ਨਿਰਦੇਸ਼ਿਤ ਕਰ ਚੁੱਕੇ ਮਨਜੀਤ ਸਿੰਘ ਟੋਨੀ ਨੇ ਆਪਣੀ ਫਿਲਮੀ ਸੁਰੂਆਤ ਪ੍ਰਸਿੱਧ ਅਦਾਕਾਰ ਗੁਰਮੀਤ ਸਾਜਨ ਦੀ ਰਹਿਨੁਮਾਈ ਹੇਠ ਫਿਲਮ “ਕੁੜਮਾਈਆ” ਰਾਹੀ ਕੀਤੀ ਸੀ।ਇਸ ਫਿਲਮ ਦੀ ਕਹਾਣੀ ਲਿਖਣ ਦੇ ਨਾਲ ਉਸਨੇ ਗੁਰਮੀਤ ਸਾਜਨ ਨਾਲ ਮਿਲਕੇ ਸਾਝੇ ਰੂਪ ਵਿੱਚ ਇਸ ਫਿਲਮ ਨੂੰ ਡਾਇਰੈਕਟ ਵੀ ਕੀਤਾ ਸੀ।ਇਸ ਤੋ ਬਾਅਦ ਇਸ ਜੋੜੀ ਨੇ ਫਿਲਮ “ਤੂੰ ਮੇਰਾ ਕੀ ਲੱਗਦਾ ਦਾ” ਨੂੰ ਨਿਰਦੇਸ਼ਿਤ ਕੀਤਾ।ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ।ਮਿਹਨਤ ਨੂੰ ਇਬਾਦਤ ਮੰਨਣ ਵਾਲਾ ਨਿਰਦੇਸ਼ਕ ਮਨਜੀਤ ਸਿੰਘ ਟੋਨੀ ਹੁਣ ਬਤੌਰ ਮੁੱਖ ਨਿਰਦੇਸ਼ਕ ਫਿਲਮ ”ਬੂ ਮੈ ਡਰਗੀ” ਨਾਲ ਆਪਣੀ ਕਲਾ ਦਾ ਕਮਾਲ ਦਿਖਾਉਣ ਜਾ ਰਿਹਾ ਹੈ।ਨੈਕਸਟ ਇਮੇਜ ਇੰਟਰਟੇਨਮੈਟ ਦੇ ਬੈਨਰ ਹੇਠ ਬਣ ਰਹੀ ਇਸ ਫਿਲਮ ਦੀ ਕਹਾਣੀ ਹਾਰਰ ਕਾਮੇਡੀ ਵਿਸ਼ੇ ਉੱਪਰ ਅਧਾਰਿਤ ਹੈ।ਜੋ ਦਰਸ਼ਕਾਂ ਨੂੰ ਡਰਾਏਗੀ ਵੀ ਤੇ ਹਸਾਏਗੀ ਵੀ।ਇਸ ਨਿਰੋਲ ਪਰਿਵਾਰਿਕ ਫਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ।ਫਿਲਮ ਦੇ ਮੁੱਖ ਨਿਰਮਾਤਾ ਸੋਨੀ ਨੱਢਾ ਨੇ ਕਰਮਜੀਤ ਥਿੰਦ ਹਨ।।ਜਦਕਿ ਸਹਿ ਨਿਰਮਾਤਾ ਬਲਵੰਤ ਸਿੰਘ,ਹਰਵਿੰਦਰ ਬੱਬੂ ਅਤੇ ਹਰਭਜਨ ਰਾਹੀ ਹਨ।ਫਿਲਮ ਦੇ ਕਾਰਜਕਾਰੀ ਨਿਰਮਾਤਾ ਪ੍ਰਵੀਨ ਕੁਮਾਰ ਹਨ।ਫਿਲਮ ਵਿੱਚ ਮੁੱਖ ਭੂਮਿਕਾ ਰੋਸ਼ਨ ਪ੍ਰਿੰਸ ਤੇ ਇਸ਼ਾ ਰਿਖੀ ਨਿਭਾ ਰਹੇ ਹਨ।ਅਤੇ ਇਸਦੇ ਇਲਾਵਾ ਯੋਗਰਾਜ ਸਿੰਘ,ਬੀ.ਐਨ.ਸ਼ਰਮਾ,ਗੁਰਮੀਤ ਸਾਜਨ,ਹਰਬੀ ਸੰਘਾ,ਸੁਖਵਿੰਦਰ ਚਾਹਲ,ਅਨੀਤਾ ਦੇਵਗਨ,ਜੱਗੀ ਧੂਰੀ,ਉਮੰਗ ਸ਼ਰਮਾ ਜਿਹੇ ਨਾਮੀ ਅਦਾਕਾਰ ਵੀ ਫਿਲਮ ਵਿੱਚ ਸ਼ਾਮਿਲ ਹਨ।
ਗੱਲਬਾਤ ਦੌਰਾਨ ਮਨਜੀਤ ਟੋਨੀ ਨੇ ਦੱਸਿਆ ਕਿ ਇਹ ਫਿਲਮ ਉਹਨਾਂ ਦੇ ਕੈਰੀਅਰ ਲਈ ਵੱਡਾ ਮੌਕਾ ਹੈ।ਜਿਸ ਲਈ ਉਹ ਸਖਤ ਮਿਹਨਤ ਕਰ ਰਹੇ ਹਨ।ਇੱਥੋ ਤੱਕ ਪਹੁੰਚਾਉਣ ਵਿੱਚ ਉਹਨਾ ਦੇ ਪਰਿਵਾਰ ਤੇ ਗੁਰਮੀਤ ਸਾਜਨ ਜੀ ਦਾ ਅਹਿਮ ਯੋਗਦਾਨ ਹੈ।ਜਿਹਨਾ ਦੀ ਵਜਹ ਨਾਲ ਹੀ ਇਹ ਸੰਭਵ ਹੋਇਆ ਹੈ।ਜੇਕਰ ਗੱਲ ਫਿਲਮ ਦੇ ਕੰਨਸੈਪਟ ਬਾਰੇ ਕਰੀਏ ਤਾ ਪੰਜਾਬੀ ਸਿਨੇਮੇ ਵਿੱਚ ਇਹ ਨਿਵੇਕਲੇ ਕਿਸਮ ਦੀ ਫਿਲਮ ਹੋਵੇਗੀ।।ਵੈਸੇ ਵੀ ਬਤੌਰ ਨਿਰਦੇਸ਼ਕ ਉਹਨਾ ਦੀ ਇਹ ਮੁੱਖ ਕੋਸ਼ਿਸ ਹੈ ਕਿ ਫਿਲਮ ਵਿੱਚ ਕਿਸੇ ਵੀ ਪੱਖੋ ਊਣੀ ਨਾ ਰਹੇ।ਇਸ।ਫਿਲਮ ਨੂੰ ਬੇਹਤਰ ਬਣਾਉਣ ਲਈ ਹਰ ਦਿਸ਼ਟੀਕੋਣ ਤੇ ਮਿਹਨਤ ਕੀਤੀ ਜਾ ਰਹੀ ਹੈ।ਕਹਾਣੀ ਦੀ ਮੰਗ ਅਨੁਸਾਰ ਫਿਲਮ ਦੀ ਸੂਟਿੰਗ ਚੰਡੀਗੜ ਦੇ ਆਸ ਪਾਸ ਤੇ ਹਿਮਾਚਲ ਏਰੀਏ ਵਿੱਚ ਕੀਤੀ ਜਾ ਰਹੀ ਹੈ।ਉਹਨਾਂ ਨੂੰ ਪੂਰਨ ਉਮੀਦ ਹੈ ਕਿ ਕੁਝ ਹੱਟਕੇ ਕਰਨ ਦੀ ਕੋਸ਼ਿਸ਼ ਵਿੱਚ ਉਹ ਜਰੂਰ ਸਫਲ ਹੋਣਗੇ।
ਦੀਪ ਸੰਦੀਪ
9501375047
1 Comments
ਬਹੁਤ ਖੂਬ
ReplyDelete