ਪੰਜਾਬੀ ਸਿਨੇਮਾ ਨਾਲ ਨਵਾਂ ਦਰਸ਼ਕ ਵਰਗ ਜੋੜਨ ਵਾਲਾ ਫਿਲਮ ਲੇਖਕ ਤੇ ਨਿਰਦੇਸ਼ਕ :ਜਗਦੀਪ ਸਿੱਧੂ

ਪੰਜਾਬੀ ਸਿਨੇਮਾ ਨਾਲ ਨਵਾਂ ਦਰਸ਼ਕ ਵਰਗ ਜੋੜਨ ਵਾਲਾ ਫਿਲਮ ਲੇਖਕ ਤੇ ਨਿਰਦੇਸ਼ਕ :ਜਗਦੀਪ ਸਿੱਧੂ 

#jagdeepSidhu #Shadda #movie #shoot #Time

ਪੰਜਾਬੀ ਸਿਨੇਮਾ ਦਾ ਪੱਧਰ ਹੁਣ ਕਾਫੀ ਉੱਚਾ ਹੋ ਚੁੱਕਾ ਹੈ।ਇਸ ਸਫਲਤਾ ਵਿੱਚ ਵੱਡਾ ਯੋਗਦਾਨ ਸਾਡੇ ਫਿਲਮ ਨਿਰਦੇਸ਼ਕਾਂ ਤੇ ਲੇਖਕ ਵਰਗ ਦਾ ਵੀ ਹੈ।ਜਿਹਨਾ ਸਾਡੇ ਫਿਲਮੀ ਤਾਣੇ ਬਾਣੇ ਨੂੰ ਸਮੇ ਦਾ ਹਾਣੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।ਪਾਲੀਵੁੱਡ ਦੀ ਨੁਹਾਰ ਬਦਲਣ ਵਾਲੇ ਅਜਿਹੇ ਹੀ ਸ਼ਾਨਦਾਰ ਫਿਲਮ ਨਿਰਦੇਸ਼ਕਾਂ ਤੇ ਲੇਖਕਾ ਵਿੱਚੋ ਇੱਕ ਹੈ “ਜਗਦੀਪ ਸਿੱਧੂ” ।ਜਿਸਨੇ ਪੰਜਾਬੀ ਸਿਨੇਮੇ ਪ੍ਰਤੀ ਪੂਰੀ ਤਨਦੇਹੀ ਨਾਲ ਕੰਮ ਕਰਦਿਆਂ ਨਿਵੇਕਲੇ ਵਿਸ਼ਿਆ ਦੀਆ ਫਿਲਮਾ ਦੀ ਉਪਜ ਕੀਤੀ ਹੈ।ਅਤੇ ਨਵਾਂ ਦਰਸ਼ਕ ਵਰਗ ਪੰਜਾਬੀ ਸਿਨੇਮੇ ਨਾਲ ਜੋੜਿਆ ਹੈ।ਵਿਲੱਖਣ ਸੋਚ ਦਾ ਮਾਲਕ ਜਗਦੀਪ ਸਿੱਧੂ ਅੱਜ ਜਿਸ ਮੁਕਾਮ ਤੇ ਹੈ।ਉਸ ਪਿੱਛੇ ਉਸਦਾ ਕੀਤਾ ਤਗੜਾ ਸੰਘਰਸ਼ ਸਾਫ ਗਵਾਹੀ ਭਰਦਾ ਹੈ।ਸ੍ਰੀ ਗੰਗਾਨਗਰ ਇਲਾਕੇ ਦੇ ਸਾਧਾਰਨ ਪਰਿਵਾਰ ਵਿੱਚ ਪੈਦੇ ਹੋਏ ਇਸ ਮਿਹਨਤਕਸ਼ ਫਿਲਮਸਾਜ਼ ਤੇ ਲੇਖਕ ਨੂੰ ਛੋਟੀ ਉਮਰੇ ਹੀ ਫਿਲਮੀ ਲੇਖਣੀ ਦਾ ਸ਼ੌਕ ਪੈ ਗਿਆ ਸੀ।ਉਸਦਾ ਵਧੇਰੇ ਸਮਾਂ ਇਸੇ ਕੇਦਰ ਬਿੰਦੂ ਦੇ ਦੁਆਲੇ ਬੀਤਦਾ ਸੀ।ਉਸਦਾ ਸੁਪਨਾ ਆਪਣੀਆਂ ਕਹਾਣੀਆਂ ਨੂੰ ਪਰਦੇ ਤੇ ਦੇਖਣ ਦਾ ਸੀ।ਪਰ ਨਾਲ ਹੀ ਉਹ ਇਹ ਵੀ ਸਮਝ ਚੁੱਕਾ ਸੀ।ਕਿ ਅਗਰ ਜਨੂੰਨ ਨੂੰ ਅਮਲੀ ਜਾਮਾ ਪਹਿਨਾਉਣਾ ਹੈ।ਤਾ ਫੈਸਲੇ ਵੀ ਕਰੜੇ ਹੀ ਲੈਣੇ ਪੈਣਗੇ।ਸੈਨਿਕ ਸਕੂਲ ਚਿਤੋੜਗੜ ਵਿੱਚ ਸੈਕੰਡਰੀ ਤੱਕ ਪ੍ਹੜਾਈ ਕਰਨ ਤੋ ਬਾਅਦ ਉਸਨੇ ਅੱਗੇ ਦੀ ਸਿੱਖਿਆ ਲਈ ਮੁੰਬਈ ਆਉਣ ਦਾ ਫੈਸਲਾ ਕੀਤਾ।ਕਿਉਕਿ ਪ੍ਹੜਾਈ ਤਾ ਇੱਕ ਬਹਾਨਾ ਸੀ।ਇੱਥੇ ਆਉਣ ਦਾ ਮਕਸਦ ਸਿਰਫ ਆਪਣੇ ਸੁਪਨਿਆ ਨੂੰ ਹਕੀਕਤ ਵਿੱਚ ਬਦਲਣਾ ਸੀ।ਪਰ ਬਤੌਰ ਲੇਖਕ ਸਮੁੰਦਰ ਵਰਗੀ ਵਿਸ਼ਾਲ ਇੰਡਸਟਰੀ ਵਿੱਚ ਪੈਰ ਜਮਾਉਣਾ ਕੋਈ ਸੋਖਾ ਕੰਮ ਨਹੀ ਸੀ।ਉਹ ਆਪਣੀਆ ਉਮੀਦਾਂ ਦੇ ਚਿੱਠੇ ਲੈ ਕੇ ਕਈ ਪ੍ਰੋਡਕਸ਼ਨ ਹਾਊਸਾਂ ਤੱਕ ਗਿਆ।ਪਰ ਸ਼ਾਇਦ ਕਿਸਮਤ ਹਜੇ ਉਸਦੀ ਦ੍ਰਿੜਤਾ ਦੀ ਪਰਖ ਲੈ ਕੇ ਰਹੀ ਸੀ।ਸੰਨ 2014 ਵਿੱਚ ਆਈ ਇੱਕ ਹਿੰਦੀ ਫਿਲਮ “ਜਲ” ਵਿੱਚ ਉਸਨੂੰ ਅਡੀਸ਼ਨਲ ਸੰਵਾਦ ਲੇਖਕ ਵਜੋ ਕੰਮ ਕਰਨ ਦਾ ਪਹਿਲਾ ਮੌਕਾ ਮਿਲਿਆ।ਇਸੇ ਤਰਾਂ ਹਿੰਦੀ ਦੇ ਵਾਂਗ ਪੰਜਾਬੀ ਫਿਲਮਾਂ ਉਸਨੂੰ ਪਹਿਲੀ ਬ੍ਰੇਕ ਫਿਲਮ “ਰੋਦੇ ਸਾਰੇ ਵਿਆਹ ਪਿੱਛੋ” ਰਾਹੀ ਮਿਲੀ।ਜਿਸ ਵਿੱਚ ਉਸਨੇ ਡਾਇਲਾਗ ਲੇਖਕ ਵਜੋ ਕੰਮ ਕੀਤਾ।ਬਤੌਰ ਫਿਲਮ ਲੇਖਕ ਉਸਦੀ ਪਹਿਲੀ ਫਿਲਮ ਪੰਜਾਬੀ“ਦਿਲਦਾਰੀਆਂ” ਸੀ।ਇਸਦੇ ਬਾਅਦ ਦੂਜੀ ਫਿਲਮ ਦੇ ਰੂਪ ਵਿੱਚ ਉਸਨੇ “ਸਰਘੀ” ਫਿਲਮ ਦੀ ਕਹਾਣੀ ਦਾ ਨਿਰਮਾਣ ਕੀਤਾ।ਪਰ ਉਸਦੀ ਕਲਮ ਨੂੰ ਸਫਲਤਾ 2016 ਵਿੱਚ ਆਈ ਫਿਲਮ “ਨਿੱਕਾ ਜ਼ੈਲਦਾਰ” ਦੇ ਰੂਪ ਵਿੱਚ ਮਿਲੀ।ਜਿਸਨੇ ਉਸ ਵੱਲੋ ਕੀਤੀ ਸਾਲਾਂਬੰਦੀ ਮਿਹਨਤ ਦਾ ਅਸਲ ਮੁੱਲ ਮੋੜਿਆਂ।ਇਸਦੇ ਬਾਅਦ ਆਏ ਫਿਲਮ ਦੇ ਸੀਕੁਅਲ ਭਾਵ ਨਿੱਕਾ ਜ਼ੈਲਦਾਰ 2 ਦੀ ਕਾਮਯਾਬੀ ਨੇ ਜਗਦੀਪ ਸਿੱਧੂ ਨੂੰ ਪੰਜਾਬੀ ਸਿਨੇਮਾ ਜਗਤ ਉੱਤਮ ਲੇਖਕ ਬਣਾ ਦਿੱਤਾ ਹੈ।ਪੇਡੂ ਪਿਛੋਕੜ ਹੋਣ ਕਰਕੇ ੳੇੁਸਦੀਆਂ ਫਿਲਮਾਂ ਦੀ ਕਹਾਣੀ ਬੜੀ ਠੇਠ ਤੇ ਲੱਛੇਦਾਰ ਹੁੰਦੀ ਹੈ।ਉਸਦੀ ਹਰ ਫਿਲਮ ਦੇ ਪਾਤਰ ਬੜੇ ਸੋਹਣੇ ਨਾਲ ਘੜੇ ਹੁੰਦੇ ਹਨ।ਪ੍ਰਸਿੱਧ ਹਾਕੀ ਖਿਡਾਰੀ “ਹਰਜੀਤ ਸਿੰਘ ਤੁਲੀ”ਦੇ ਜੀਵਨ ਤੇ ਅਧਾਰਿਤ “ਹਰਜੀਤਾ” ਵਰਗੀ ਨੈਸ਼ਨਲ ਐਵਾਰਡ ਜੇਤੂ ਫਿਲਮ ਲਿਖਣਾ ਉਸਦੀ ਵੱਡੀ ਪ੍ਰਾਪਤੀ ਹੈ।ਫਿਲਮ ਖੇਤਰ ਵਿੱਚ ਇੱਕ ਕਦਮ ਅੱਗੇ ਵਧਾਉਦਿਆਂ ਭਾਵ ਲੇਖਕ ਤੋ ਨਿਰਦੇਸ਼ਕ ਬਣਦਿਆਂ ਉਸਨੇ ਐਮੀ ਵਿਰਕ ਤੇ ਸਰਗੁਣ ਮਹਿਤਾ ਨੂੰ ਲੈ ਕੇ ਫਿਲਮ “ਕਿਸਮਤ” ਦਾ ਨਿਰਦੇਸ਼ਣ ਕੀਤਾ।ਉਸਦੀ ਪਹਿਲੇ ਹੀ ਪ੍ਰਆਸ ਨੇ ਉਸਦੀ ਪ੍ਰਤਿਬਾ ਤੇ ਅਨੁਭਵੀ ਨਿਰਦੇਸ਼ਕ ਦੀ ਮੋਹਰ ਲਗਾ ਦਿੱਤੀ।ਇਸਦੇ ਬਾਅਦ ਉਸਦੀ ਲਿਖੀ ਤੇ ਨਿਰਦੇਸ਼ਿਤ ਕੀਤੀ ਦੂਜੀ ਫਿਲਮ “ਛੜਾ(2019)” ਨੇ ਵੀ ਕਮਾਈ ਪੱਖੋ ਨਵੇ ਕੀਰਤੀਮਾਨ ਸਥਾਪਿਤ ਕੀਤੇ।

ਸਾਲ 2019 ਦੀ ਇੱਕ ਹੋਰ ਸਫਲ ਫਿਲਮ “ਗੁੱਡੀਆ ਪਟੋਲੇ” ਦਾ ਕਹਾਣੀ ਨਿਰਮਾਤਾ ਵੀ ਜਗਦੀਪ ਸਿੱਧੂ  ਹੀ ਹੈ।ਬਤੌਰ ਨਿਰਦੇਸ਼ਕ ਉਸਦੀ ਤੀਸਰੀ ਫਿਲਮ “ਸੁਰਖੀ ਬਿੰਦੀ”ਵੀ ਟਿਕਟ ਖਿੜਕੀ ਤੇ ਚੰਗੀ ਕਾਰਗਜ਼ੁਾਰੀ ਦਿਖਾਉਣ ਵਿੱਚ ਕਾਮਯਾਬ ਰਹੀ ਹੈ।ਇਸ ਫਿਲਮ ਦੇ ਵੱਡੀ ਗੱਲ ਇਹ ਹੈ ਕਿ ਇਸ ਫਿਲਮ ਜ਼ਰੀਏ ਜਗਦੀਪ ਸਿੱਧੂ ਨੇ ਗੁਰਨਾਮ ਭੁੱਲਰ ਵਰਗਾ ਡਾਇਮੰਡ ਪੰਜਾਬੀ ਸਿਨੇਮੇ ਦੀ ਝੋਲੀ ਪਾਇਆ ਹੈ।ਜਲਦ ਹੀ ਉਹ ਇੱਕ ਹੋਰ ਫਿਲਮ “ਸੁਫਨਾ” ਦਾ ਨਿਰਮਾਣ ਕਰਨ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਜਗਦੀਪ ਸਿੱਧੂ ਨੇ ਹਾਲ ਹੀ ਵਿੱਚ ਅਨੁਰਾਗ ਕਸ਼ਯਪ ਵੱਲੋ ਨਿਰਦੇਸ਼ਿਤ ਬਾਲੀਵੁੱਡ ਫਿਲਮ “ਸਾਂਡ ਕੀ ਆਂਖ” ਦੇ ਡਾਇਲਾਗ ਵੀ ਲਿਖੇ ਜੋ ਕਿ ਅਕੂਤਬਰ ਮਹੀਨੇ ਵਿੱਚ ਰਿਲੀਜ਼ ਹੋਵੇਗੀ।ਇਸਦੇ ਨਾਲ ਹੀ ਉਸ ਵੱਲੋ ਲਿਖੀ “ਨਿੱਕਾ ਜੈਲਦਾਰ 3” ਵੀ ਸਤੰਬਰ ਮਹੀਨੇ ਵਿੱਚ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।ਸਫਲਤਾ ਦੇ ਰੱਥ ਤੇ ਸਵਾਰ ਜਗਦੀਪ ਸਿੱਧੂ ਆਪਣੇ ਨਾਲ ਜੁੜੇ ਹਰ ਉਸ ਸਖਸ਼ ਦਾ ਸ਼ੁਕਰਗੁਜ਼ਾਰ ਹੈ।ਜਿਹਨਾਂ ਦੀ ਅੱਜ ਬਦੌਲਤ ਅੱਜ ਉਹ ਵਡਿਆਈ ਖੱਟ ਰਿਹਾ ਹੈ।ਉਸਦਾ ਕਹਿਣਾ ਹੈ ਕਿ ਕੁਝ ਚੰਗਾ ਕਰਨ ਲਈ ਸਾਰੀ ਇੰਡਸਟਰੀ ਆਪਸ ਵਿੱਚ ਮਿਲਕੇ ਕੰਮ ਕਰਨਾ ਚਾਹੀਦਾ ਹੈ।ਤਾ ਜੋ ਪੰਜਾਬੀ ਸਿਨੇਮਾ ਹੋਰ ਵੀ ਪ੍ਰਫੁੱਲਿਤ ਹੋ ਸਕੇ।

                                                                  ਦੀਪ ਸੰਦੀਪ
                                                                                9501375047



Post a Comment

0 Comments