ਪੰਜਾਬ ਦੇ ਅਜੋਕੇ ਹਾਲਾਤਾਂ ਦੀ ਪੁਖਤਾਂ ਪੇਸ਼ਕਾਰੀ ਕਰੇਗੀ ਲਘੂ ਫਿਲਮ “ਅਸਲ ਤਸਵੀਰ”:ਅਦਾਕਾਰ ਨਿਰਦੋਸ਼ ਸਿੰਘ
ਯੂ-ਟਿਊਬ ਚੈਨਲ “ਨਿਰਦੋਸ਼ ਪਿਕਚਰਜ਼”ਤੇ 7 ਦਸੰਬਰ ਨੂੰ ਹੋਵੇਗੀ ਰਿਲੀਜ਼
ਅੱਜ ਦਾ ਪੰਜਾਬ ਕਈ ਸਮੱਸਿਆਵਾਂ ਦਾ ਸ਼ਿਕਾਰ ਹੈ।ਜਿਹਨਾਂ ਵਿੱਚੋ ਬੇਰੁਜ਼ਗਾਰੀ ਹਰ ਘਰ ਦੀ ਸਮੱਸਿਆਂ ਹੈ।ਮਾੜੇ ਸਿਸਟਮ ਦੀ ਅਣਦੇਖੀ ਕਾਰਨ ਅੱਜ ਲੱਖਾਂ ਨੋਜਵਾਨ ਉੱਚ ਸਿੱਖਿਆਂ ਲੈਣ ਦੇ ਬਾਵਜੂਦ ਵੀ ਨੌਕਰੀ ਲਈ ਦਰ-ਦਰ ਭਟਕ ਰਹੇ ਹਨ।ਬੇਰੁਜ਼ਗਾਰੀ ਕਾਰਨ ਅੱਜ ਦੀ ਨੌਜਵਾਨੀ ਜਿੱਥੇ ਜਮੀਨਾਂ ਵੇਚਕੇ ਵਿਦੇਸ਼ਾਂ ਵਿੱਚ ਕੰਮ ਕਰਨ ਲਈ ਮਜਬੂਰ ਹੈ।ਉੱਥੇ ਹੀ ਬਾਕੀ ਦੀ ਜਵਾਨੀ ਗਲਤ ਰਾਸਤੇ ਅਖਤਿਆਰ ਕਰ ਰਹੀ ਹੈ।ਇਹਨਾਂ ਹੀ ਹਾਲਾਤਾਂ ਨੂੰ ਮੁੱਖ ਰੱਖਕੇ ਨਿਰਦੋਸ਼ ਪਿਕਚਰਜ਼ ਵੱਲੋ ਇੱਕ ਲਘੂ ਫਿਲਮ “ਅਸਲ ਤਸਵੀਰ” ਦਾ ਨਿਰਮਾਣ ਕੀਤਾ ਗਿਆ ਹੈ।ਜਿਸ ਰਾਹੀ ਇਹ ਦਿਖਾਉਣ ਦੀ ਕੋਸ਼ਿਸ ਕੀਤੀ ਗਈ ਹੈ ਕਿ ਕਿਵੇ ਸਿਸਟਮ ਤੋ ਹਾਰਿਆਂ ਨੋਜਵਾਨ ਗਲਤ ਫੈਸਲੇ ਲੈਣ ਲਈ ਮਜਬੂਰ ਹੋ ਜਾਦਾਂ ਹੈ
ਫਿਲਮ ਬਾਰੇ ਗੱਲਬਾਤ ਕਰਦਿਆਂ ਸ੍ਰੀ ਮੁਕਤਸਰ ਨਾਲ ਸੰਬੰਧਿਤ ਫਿਲਮ ਦੇ ਮੁੱਖ ਅਦਾਕਾਰ ਨਿਰਦੋਸ਼ ਸਿੰਘ ਨੇ ਦੱਸਿਆਂ ਕਿ ਅੱਜ ਸਾਨੂੰ ਸਭ ਤੋ ਵੱਡਾ ਖਤਰਾਂ ਸਾਡੀ “ਨਸਲ ਤੇ ਫਸਲ” ਦਾ ਹੈ।ਅਗਰ ਅਸੀ ਇਹਨਾਂ ਨੂੰ ਬਚਾਉਣਾ ਹੈ।ਤਾਂ ਸਰਕਾਰਾਂ ਨੂੰ ਗੂੜੀ ਨੀਦ ਵਿੱਚੋ ਜਾਗਣਾਂ ਪਵੇਗਾਂ।ਇਹ ਲਘੂ ਫਿਲਮ ਸਰਕਾਰਾਂ ਦੀ ਢਿੱਲੇ ਰਵੱਈਏ ਬਾਰੇ ਆਪਣਾ ਅਹਿਮ ਪ੍ਰਤੀਕਰਮ ਪੇਸ਼ ਕਰੇਗੀ।ਸਾਡੀ ਇਹ ਸ਼ਾਟ ਫਿਲਮ ਥੌੜੇ ਸਮੇ ਵਿੱਚ ਬਹੁਤ ਕੁਝ ਕਹਿਣ ਦੀ ਸਮੱਰਥਾਂ ਰੱਖਦੀ ਹੈ।ਇਸਦੇ ਨਿਰਦੇਸ਼ਕ ਗੁਰਦੀਪ ਸਿੰਘ ਭੁੱਲਰ ਹਨ।ਅਤੇ ਫਿਲਮ ਵਿੱਚ ਜਸਪਾਲ ਕੌਰ ਮਠਾੜੂ,ਰਵਿੰਦਰ ਸਿੰਘ,ਨਵਰੀਤ ਸਿੰਘ,ਕੁਲਵਿੰਦਰ ਮਾਨ,ਰਣਜੀਤ ਕੌਰ,ਚੰਨਾਂ ਕੋਟਭਾਈ,ਰੋਹਿਤ ਕੋਟਭਾਈ,ਕੈਨਨ ਸਿੰਘ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ।ਇਹ ਫਿਲਮ ਯੂ-ਟਿਊਬ ਚੈਨਲ “ਨਿਰਦੋਸ਼ ਪਿਕਚਰਜ਼”ਤੇ 7 ਦਸੰਬਰ ਨੂੰ ਹੋਵੇਗੀ ਰਿਲੀਜ਼ ਕੀਤੀ ਜਾਵੇਗੀ।
ਦੀਪ ਸੰਦੀਪ9501375047
0 Comments