ਨਾਰੀ ਪ੍ਰਧਾਨ ਸਿਨੇਮੇ ਦੀ ਨੀਹ ਮਜਬੂਤ ਕਰੇਗੀ ਫਿਲਮ “ਜੱਟੀ ਪੰਦਰਾਂ ਮੁਰੱਬਿਆਂ ਵਾਲੀ” ਅਦਾਕਾਰਾਂ:ਗੁਗਨੀ ਗਿੱਲ


ਨਾਰੀ ਪ੍ਰਧਾਨ ਸਿਨੇਮੇ ਦੀ ਨੀਹ ਮਜਬੂਤ ਕਰੇਗੀ ਫਿਲਮ “ਜੱਟੀ ਪੰਦਰਾਂ ਮੁਰੱਬਿਆਂ ਵਾਲੀ” ਅਦਾਕਾਰਾਂ:ਗੁਗਨੀ ਗਿੱਲ

ਔਰਤ ਸਾਡੇ ਸਮਾਜ ਦਾ ਮੁੱਖ ਧੁਰਾ ਹੈ।ਅੱਜ ਦੀ ਨਾਰੀ ਸਮਾਜ ਪ੍ਰਤੀ ਪੂਰੀ ਜਾਗਰੂਕ ਹੈ।ਅੱਜ ਹਰ ਖੇਤਰ ਵਿੱਚ ਔਰਤਾਂ ਦਾ ਵੱਡਾ ਮਾਣ-ਸਨਮਾਨ ਹੈ।ਫਿਲਮ ਖੇਤਰ ਵਿੱਚ ਵੀ ਹੁਣ ਨਾਰੀ ਪ੍ਰਧਾਨ ਵਿਸ਼ਿਆ ਉੱਪਰ ਵੱਡੇ ਪੱਧਰ ਤੇ ਫਿਲਮਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।ਪਾਲੀਵੁੱਡ ਵੀ ਹੁਣ ਇਸ ਜਿੰਮੇਵਾਰੀ ਨੂੰ ਬਾਖੂਬੀ ਢੰਗ ਨਾਲ ਨਿਭਾ ਰਿਹਾ ਹੈ।ਪਿਛਲੇ ਸਮੇ ਦੌਰਾਨ ਔਰਤਾਂ ਉੱਪਰ ਕੇਦਂਰਿਤ ਕਰਕੇ ਬਣੀਆ ਫਿਲਮਾਂ ਦਰਸ਼ਕਾਂ ਵਿੱਚ ਆਪਣੀ ਇੱਕ ਅਲੱਗ ਛਾਪ ਛੱਡਣ ਵਿੱਚ ਕਾਮਯਾਬ ਹੋਈਆ ਹਨ।ਇਹਨੀ ਦਿਨੀ ਇੱਕ ਨਾਰੀ ਪ੍ਰਧਾਨ ਸਿਨੇਮੇ ਦੀ ਨੀਂਹ ਮਜਬੂਤ ਕਰਦੀ ਫਿਲਮ “ਜੱਟੀ ਪੰਦਰਾਂ ਮਰੁੱਬਿਆਂ ਵਾਲੀ” ਦਾ ਨਿਰਮਾਣ ਬੜੇ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ।ਪਨੈਚ ਪ੍ਰੋਡਕਸ਼ਨ ਅਤੇ ਗੁਰਦੀਪ ਪਨੈਚ ਵੱਲੋ ਨਿਰਮਾਣਿਤ ਇਸ ਫਿਲਮ ਨੂੰ ਦੇਵੀ ਸ਼ਰਮਾ ਵੱਲੋ ਡਾਇਰੈਕਟ ਕੀਤਾ ਜਾ ਰਿਹਾ ਹੈ।

ਫਿਲਮ ਵਿੱਚਗੁਗਨੀ ਗਿੱਲ,ਲਖਵਿੰਦਰ,ਆਰੀਆ ਬੱਬਰ,ਨਿਰਮਲ ਰਿਸ਼ੀ,ਗੁਰਪ੍ਰੀਤ ਕੌਰ ਭੰਗੂ,ਮਲਕੀਤ ਰੌਣੀ,ਗੁਰਚੇਤ ਚਿੱਤਰਕਾਰ,ਸਤਵੰਤ ਕੌਰ,ਗੁਰਿੰਦਰ ਮਕਨਾ,ਰੂਪ ਕੌੌਰ ਸੰਧੂ,ਅਰਵਿੰਦਰ ਸੰਦਲ,ਮੋਨਿਕਾ ਸੋਨੀ ਮੁੱਖ ਭੂਮਿਕਾ ਨਿਭਾ ਰਹੇ ਹਨ।ਫਿਲਮ ਬਾਰੇ ਗੱਲਬਾਤ ਕਰਦਿਆਂ ਅਦਾਕਾਰਾਂ ਗੁਗਨੀ ਗਿੱਲ ਦੱਸਿਆਂ ਕਿ ਫਿਲਮ ਦਾ ਨਾਮ ਹੀ ਫਿਲਮ ਦੀ ਕਹਾਣੀ ਬਾਰੇ ਕਾਫੀ ਕੁਛ ਬਿਆਨ ਕਰਦਾ ਹੈ।ਫਿਲਮ ਦੀ ਕਹਾਣੀ ਅੱਜ ਤੋ ਦੋ ਕੁ ਦਹਾਕੇ ਪਿੱਛੇ ਦੇ ਦੌਰ ਨਾਲ ਤਾਲੁਕ ਰੱਖਦੀ ਹੈ।ਜੋ ਕਿ ਅਸਲੀਅਤ ਦੇ ਬੇਹੱਦ ਨੇੜੇ ਹੈ।ਫਿਲਮ ਇੱਕ ਜੁਝਾਰੂ ਨਾਰੀ ਦੀ ਕਹਾਣੀ ਹੈ।ਜੋ ਆਪਣੇ ਅੰਦਰ ਮਰਦਾਂ ਦੇ ਬਰਾਬਰ ਦਾ ਮਾਦਾ ਰੱਖਦੀ ਹੈ।ਜਿਹੜੀ ਆਪਣੇ ਅਡੋਲ ਇਰਾਦਿਆਂ ਤੇ ਔਰਤਾਂ ਦੀ ਅਗਵਾਈ ਜਾਣੀ ਹੈ।ਔਰਤਾਂ ਦੇ ਅਕਸ ਨੂੰ ਹੱਟਵੇਂ ਰੂਪ ਵਿੱਚ ਪੇਸ਼ ਕਰਦੀ ਇਹ ਫਿਲਮ ਅੱਜ ਦੇ ਦਰਸ਼ਕ ਨੂੰ ਵੀ ਆਪਣੀ ਨਾਲ ਜੋੜਣ ਦੀ ਖਾਸ ਕਾਬਲੀਅਤ ਰੱਖਦੀ ਹੈ।ਅਦਾਕਾਰਾਂ ਗੁਗਨੀ ਗਿੱਲ ਨੇ ਦੱਸਿਆ ਕਿ  ਮਾਈ ਭਾਗੋ,ਰਜ਼ੀਆ ਸੁਲਤਾਨਾ,ਮਦਰ ਟੈਰੇਸਾ,ਵਰਗੀਆ ਮਹਾਨ ਔਰਤਾਂ ਅੱਜ ਵੀ ਸਾਡੀਆਂ ਪ੍ਰੇਰਣਾਸਰੋਤ ਹਨ।ਜਿਹਨਾਂ ਨੇ ਕੌੌਮ ਲਈ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਹੈ।ਇਹ ਫਿਲਮ ਵੀ ਹਰ ਅੋਰਤ ਅੰਦਰ ਇੱਕ ਨਵਾਂ ਆਤਮ-ਵਿਸ਼ਵਾਸ਼ ਪੈਦਾ ਕਰੇਗੀ।ਫਿਲਮ ਰਾਹੀ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਅੋਰਤਾਂ ਵੀ ਕਿ ਕਿਸੇ ਪੱਖੋ ਘੱਟ ਨਹੀ ਹਨ।ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹੈ।ਕਿ ਉਸਨੂੰ ਇੱਕ ਚੰਗੀ ਕਹਾਣੀ ਨਾਲ ਜੁੜਣ ਦਾ ਮੌਕਾ ਮਿਲਿਆ ਹੈ।

ਫਿਲਮ ਵਿੱਚ ਆਪਣੇ ਕਿਰਦਾਰ ਨੂੰ ਮੁੱਖ ਰੱਖਦਿਆ ਉਸਨੇ ਕੜੀ ਮਿਹਨਤ ਕੀਤੀ ਹੈ।ਉਹਨਾ ਘੋੜਸਵਾਰੀ ਦੀ ਵੀ ਸਿਖਲਾਈ ਲਈ ਹੈ।ਜ਼ਿਕਰਯੋਗ ਹੈ ਕਿ ਅਦਾਕਾਰਾਂ ਇਸ ਸਮੇਂ ਕਨੇਡਾ ਦੀ ਪੱਕੀ ਵਸਨੀਕ ਹੈ।ਤੇ ਉਹ ਉੱਥੇ ਦੀ ਰਾਜਨੀਤੀ ਵਿੱਚ ਵੀ ਅਹਿਮ ਸਥਾਨ ਰੱਖਦੀ ਹੈ।ਉਹ 2014 ਵਿੱਚ ਐਨ.ਡੀ ਪੀ ਪਾਰਟੀ ਦੇ ਨੁਮਾਇੰਦੇ ਵਜੌ ਬਰੈਂਪਟਨ ਪੱਛਮ ਤੋ ਵਿਧਾਇਕਾ ਦੀ ਚੋਣ ਵੀ ਲੜ ਚੁੱਕੀ ਹੈ।ਪਾਲੀਵੁੱਡ ਫਿਲਮਾਂ ਨਾਲ ਉਸਦਾ ਪੁਰਾਣਾ ਨਾਤਾ ਹੈ।ਉਸਨੇ ਆਪਣੀ ਪਾਲੀਵੁੱਡ ਸੁਰੂਆਤ ਫਿਲਮ “ਰੱਬ ਦੀਆਂ ਰੱਖਾਂ”ਤੋ ਕੀਤੀ ਸੀ।ਤੇ ਇਸਦੇ ਬਾਅਦ ਉਹਨਾਂ ਨੇ ਬਦਲਾ,ਵਸੀਅਤ,ਜੰਗੀਰਾ ਤੇ ਦੁੱਲਾ ਵੈਲੀ ਜਿਹੀਆ ਫਿਲਮ ਲਈ ਵੀ ਅਹਿਮ ਕਿਰਦਾਰ ਨਿਭਾਏ ਹਨ।ਆਪਣੀ ਨਵੀ ਫਿਲਮ “ਜੱਟੀ ਪੰਦਰਾਂ ਮਰੁੱਬਿਆਂ ਵਾਲੀ ਤੋ ਵੀ ਉਸਨੂੰ ਢੇਰ ਸਾਰੀਆ ਉਮੀਦਾ ਹਨ।ਇਸ ਫਿਲਮ ਦੀ ਕਹਾਣੀ ਤੇ ਡਾਇਲਾਗ ਖੁਸ਼ਬੂ ਸ਼ਰਮਾ ਵੱਲੋ ਲਿਖੇ ਗਏ ਹਨ।ਫਿਲਮ ਦਾ ਸੰਗੀਤ ਨਾਮਵਰ ਮਿਊਜਿਕ ਨਿਰਦੇਸ਼ਕ ਗੁਰਮੀਤ ਸਿੰਘ ਤੇ ਮਨੀ ਔਜਲਾ ਨੇ ਤਿਆਰ ਕੀਤਾ ਹੈ।ਇਸਦੇ ਗੀਤਾਂ ਨੂੰ ਮੰਨਤ ਨੂਰ,ਕਮਲ ਖਾਨ,ਅਫਸਾਨਾ ਖਾਨ ਨੇ ਆਪਣੀਆ ਖੂਬਸੂਰਤ ਆਵਾਜਾਂ ਨਾਲ ਚਾਰ ਚੰਨ ਲਾਏ ਹਨ।ਫਿਲਮ ਦੀ ਸ਼ੂਟਿੰਗ ਇਹਨੀ ਦਿਨੀ ਬਠਿੰਡਾ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਬੜੇ ਜੋਰਾਂ-ਸ਼ੋਰਾਂ ਨਾਲ ਕੀਤੀ ਜਾ ਰਹੀ।

ਦੀਪ ਸੰਦੀਪ

9501375047

#jattipandranmurabbianwali #gugnigill #panaichproduction #lakhwinderlakha #aryababbar

Post a Comment

0 Comments