ਸਾਂਝ ਰੇਡਿਉ ਵੱਲੋ ਪ੍ਰਯੋਜਿਤ “ਪੰਜਾਬੀ ਗੱਭਰੂ ਮੁਟਿਆਰਾਂ” ਮੁਕਾਬਲੇ ਦੇ ਫਾਈਨਲ ਰਾਊਡ ਵਿੱਚ ਪਹੁੰਚਿਆ ਅਦਾਕਾਰ:ਰਿਸ਼ੂ ਬਰਾੜ

ਸਾਂਝ ਰੇਡਿਉ ਵੱਲੋ ਪ੍ਰਯੋਜਿਤ “ਪੰਜਾਬੀ ਗੱਭਰੂ ਮੁਟਿਆਰਾਂ” ਮੁਕਾਬਲੇ ਦੇ ਫਾਈਨਲ ਰਾਊਡ ਵਿੱਚ ਪਹੁੰਚਿਆ ਅਦਾਕਾਰ:ਰਿਸ਼ੂ ਬਰਾੜ


ਅੱਜ ਦੀ ਪ੍ਹੀੜੀ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਤੇ ਅਲੋਪ ਹੋ ਰਹੇ ਵਿਰਸੇ ਤੋ ਜਾਣੂ ਕਰਵਾਉਣ ਦੇ ਮੰਤਵ ਨਾਲ ਸਾਂਝ ਰੇਡਿਉ ਯੂ:ਕੇ ਵੱਲੋ ਇੱਕ “ਪੰਜਾਬੀ ਗੱਭਰੂ ਮੁਟਿਆਰਾਂ” ਆਨਲਾਈਨ ਮੁਕਾਬਲਾ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਭਾਗ ਲੈਣ ਵਾਲੇ ਮੁੰਡੇ-ਕੁੜੀਆਂ ਆਪਣੀ ਵੀਡਿਉ ਪੇਸ਼ਕਾਰੀ ਰਾਹੀ ਇਹ ਦਿਖਾ ਰਹੇ ਹਨ।ਕਿ ਉਹਨਾਂ ਪੰਜਾਬ ਦੇ ਅਮੀਰ ਵਿਰਸੇ ਨੂੰ ਕਿਵੇ ਸਾਂਭਿਆ ਹੋਇਆ ਹੈ।ਹੁਣ ਇਸ ਮੁਕਾਬਲੇ ਦਾ ਫਾਈਨਲ ਰਾਊਡ ਚੱਲ ਰਿਹਾ ਹੈ।ਜਿਸ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਨੇੜਲ਼ੇ ਪਿੰਡ ਗੋਨਿਆਣਾ ਦਾ ਉੱਦਮੀ ਨੋਜਵਾਨ ਤੇ ਅਦਾਕਾਰ ਰਿਸ਼ੂ ਬਰਾੜ ਵੀ ਪਹੁੰਚ ਚੁੱਕਾ ਹੈ।ਮਾਲਵੇ ਦੀ ਧਰਤ ਦਾ ਨਿੱਘ ਮਾਨਣ ਵਾਲੇ ਇਸ ਨੌਜਵਾਨ ਨੂੰ ਬਚਪਨ ਤੋ ਪੰਜਾਬ ਦੀ ਅਮੀਰ ਵਿਰਾਸਤ ਨਾਲ ਗੂੜਾ ਮੋਹ ਹੈ।ਉਸਨੇ ਪੁਰਾਣੇ ਸੰਦ ,ਪੁਰਾਣੇ ਨੋਟ ਤੇ ਤਮਾਮ ਪੁਰਾਤਨ ਬਰਤਨ ਆਦਿ ਸਾਂਭਣ ਤੋ ਇਲਾਵਾ ਹੋਰ ਵੀ ਕਈ ਵਿਰਾਸਤੀ ਚੀਜ਼ਾ ਸਾਂਭੀਆ ਹੋਈਆ ਹਨ।ਪੇਸ਼ੇ ਵਜੋ ਉਹ ਯੋਗ ਟੀਚਰ ਹੈ।ਅਤੇ ਬਿਜਲੀ ਵਿਭਾਗ ਦਾ ਹੋਣਹਾਰ ਕਰਮੀ ਵੀ।ਵਿਰਸੇ ਨਾਲ ਜੁੜਿਆ ਇਹ ਹੋਣਹਾਰ ਨੌਜਵਾਨ ਕਈ ਫਿਲਮਾਂ ਵੀ ਲਿਖ ਤੇ ਨਿਰਦੇਸ਼ਿਤ ਕਰ ਚੁੱਕਾ ਹੈ।ਆਪਣੇ ਸ਼ੌਕ ਦੀ ਬਦੌਲਤ ਹੀ ਉਹ ਅੱਜ ਇਸ ਮੁਕਾਬਲੇ ਦੇ ਅੰਤਿਮ ਪੜਾਅ ਵਿੱਚ ਹੈ।ਉਸਦਾ ਟੈਗ ਨੰਬਰ 81 ਹੈ।ਮੁਕਾਬਲੇ ਵਿੱਚ ਜਿੱਤ-ਹਾਰ ਦਾ ਫੇੈਸਲਾ ਆਨਲਾਈਨ ਵੋਟਿੰਗ (ਲਾਇਕਸ) ਭਾਵ ਲੋਕਾ ਦੀ ਪਸੰਦ ਅਨੁਸਾਰ ਹੋਵੇਗਾ।ਰਿਸ਼ੂ ਬਰਾੜ ਨੁੂੰ ਵੋਟ ਕਰਨ ਲਈ ਯੁੂਜਰਸ ਸਾਂਝ ਰੇਡਿਉ ਦੇ ਫੇਸਬੁੱਕ ਪੇਜ ਤੇ ਜਾਕੇ ਉਸਨੂੰ ਵੋਟ ਕਰਕੇ ਜੇਤੂ ਬਣਾ ਸਕਦੇ ਹਨ।ਰਿਸ਼ੂ ਬਰਾੜ ਨੇ ਵੀ ਸਭਨਾਂ ਨੂੰ ਅਪੀਲ ਕਰਦੇ ਕਿਹਾ ਕਿ ਉਸਨੂੰ ਵੱਧ ਤੋ ਵੱਧ ਵੋਟ ਕਰਕੇ ਮੁਕਾਬਲੇ ਦਾ ਜੇਤੂ ਬਣਾਉਣ ਵਿੱਚ ਸਪੌਟ ਕੀਤੀ ਜਾਵੇ।
ਦੀਪ ਸੰਦੀਪ
9501375047 

Post a Comment

0 Comments