ਕੁਦਰਤ ਵੱਲੋ ਬਹੁਪੱਖੀ ਕਲਾ ਨਾਲ ਨਿਵਾਜਿਆ ਕਲਾਕਾਰ:ਗੁਰਸ਼ਾਨ ਢਿੱਲਵਾਂ
“ਟਿੱਕ ਟਾਕ ਉੱਪਰ ਬਤੌਰ ਕਾਮੇਡੀਅਨ ਬਣਾ ਚੁੱਕਾ ਹੈ ਵੱਖਰੀ ਪਛਾਣ”
ਫੋਟੋ ਤੇ ਵੇਰਵਾ :ਕਲਾਕਾਰ ਗੁਰਸ਼ਾਨ ਢਿੱਲਵਾਂ
ਕੁਦਰਤ ਹਰ ਇਨਸਾਨ ਨੂੰ ਕਲਾ ਨਾਲ ਨਿਵਾਜਦੀ ਹੈ।ਪਰ ਇਸਨੂੰ ਤਰਾਸ਼ਣਾ ਜਾ ਅੱਗੇ ਲਿਆਉਣਾ ਇਹ ਮਨੁੱਖ ਦੀ ਆਪਣੀ ਮਿਹਨਤ ਹੈ।ਕਲਾ ਦੀਆਂ ਵੱਖ-ਵੱਖ ਵੰਨਗੀਆਂ ਵਿੱਚ ਮੁਹਾਰਤ ਰੱਖਣ ਵਾਲਾ ਅਜਿਹਾ ਹੀ ਬਹੁਪੱਖੀ ਕਲਾਕਾਰ ਹੈ।“ਗੁਰਸ਼ਾਨ ਢਿੱਲਵਾ” ਅੇੈਕਟਿੰਗ ,ਅੇੈਂੰਕਰਿੰਗ,ਗਾਇਕੀ,ਗੀਤਕਾਰੀ ਦੇ ਬਹੁਕੀਮਤੀ ਖਜ਼ਾਨੇ ਦੇ ਮਾਲਕ ਇਸ ਬਹੁਗੁਣੀ ਕਲਾਕਾਰ ਨੇ ਇਹਨੀ ਦਿਨੀ ਆਪਣੀ ਸ਼ਾਨਦਾਰ ਕਾਮੇਡੀ ਨਾਲ ਵੀ ਟਿੱਕ-ਟੋਕ ਤੇ ਆਪਣੀ ਪੂਰੀ ਚਰਚਾ ਕਰਵਾਈ ਹੋਈ ਹੈ।ਇਸ ਸ਼ੋਸਲ ਅੇੈਪ ਉੱਪਰ ਹੁਣ ਤੱਕ ਉਸਨੂੰ 3 ਮਿਲੀਅਨ ਤੋ ਵਧੇਰੇ ਦਰਸ਼ਕ ਪਸੰਦ ਕਰ ਚੁੱਕੇ ਹਨ।ਸੁਖਮੰਦਰ ਸਿੰਘ ਉਰਫ ਗੁਰਸ਼ਾਨ ਢਿੱਲਵਾਂ ਦੇ ਜੇਕਰ ਪਿਛੋਕੜ ਤੇ ਝਾਤ ਮਾਰੀਏ ਤਾ ਉਸਦਾ ਜਨਮ ਕੋਟਕਪੂਰਾ ਦੇ ਨੇੜੇ ਵੱਸਦੇ ਪਿੰਡ ਢਿੱਲਵਾਂ ਵਿਖੇ ਪਿਤਾ ਸ.ਭੋਲਾ ਸਿੰਘ ਦੇ ਘਰ ਮਾਤਾ ਸ੍ਰੀਮਤੀ ਮਨਦੀਪ ਕੌਰ ਦੀ ਕੁੱਖੋ ਹੋਇਆ।ਮੁੱਢਲੀ ਪੜ੍ਹਾਈ ਉਸਨੇ ਪਿੰਡ ਦੇ ਸਰਕਾਰੀ ਹਾਈ ਸਕੂਲ ਤੋਂ ਪ੍ਰਾਪਤ ਕਰਨ ਉਪਰੰਤ ਬਾਰਵੀਂ ਜਮਾਤ ਸਰਾਵਾਂ ਅਤੇ ਗ੍ਰੈਜੂਏਸ਼ਨ ਦੀ ਪੜ੍ਹਾਈ ਬਰਜਿੰਦਰਾ ਕਾਲਜ ਫਰੀਦਕੋਦ ਤੋਂ ਕੀਤੀ ।ਪੜ੍ਹਾਈ ਦੇ ਨਾਲ-ਨਾਲ ਉਸਨੂੰ ਅਦਾਕਾਰੀ ਦਾ ਵੀ ਖਾਸਾ ਸ਼ੋਕ ਸੀ।ਕਾਲਜ ਵਿੱਚ ਕਰਵਾਏ ਜਾਂਦੇ ਵੱਖ-ਵੱਖ ਪ੍ਰੋਗਰਾਮਾਂ 'ਚ ਭਾਗ ਲੈ ਕੇ ਗੁਰਸ਼ਾਨ ਨੇ ਖੂੁਬ ਨਾਮਣਾਂ ਖੱਟਿਆ।ਇਸਦੇ ਇਲਾਵਾ ਉਸਦੇ ਬਾਕੀ ਗੁਣ ਜਿਵੇਂ ਗਾਇਕੀ,ਗੀਤਕਾਰੀ ਵਿੱਚ ਵੀ ਉਸਨੇ ਖੂਬ ਮਿਹਨਤ ਕੀਤੀ।ਬਤੌਰ ਐਂਕਰ “ਜੀ ਪੰਜਾਬੀ ਚੈਨਲ” ਤੇ ਪ੍ਰਸਾਰਿਤ ਪ੍ਰੋਗਰਾਮ “ ਮਹਿਫਲ ਮਿੱਤਰਾਂ ਦੀ” ਰਾਹੀ ਉਸਨੇ ਦੇਸ਼ਾਂ-ਵਿਦੇਸ਼ਾ ਤੱਕ ਆਪਣਾ ਨਾਮ ਖੂਬ ਚਮਕਾਇਆ।ਇਸਦੇ ਬਾਅਦ ਟਿੱਕ-ਟੋਕ ਨੇ ਵੀ ਉਸਦੀ ਕਾਮੇਡੀਅਨ ਵਜੌਂ ਅਹਿਮ ਪਛਾਣ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ।ਹੁਣ ਬਹੁਤ ਹੀ ਜ਼ਲਦ ਗੁਰਸ਼ਾਨ ਆਪਣੇ ਗੀਤਾਂ ਰਾਹੀਂ ਪੰਜਾਬੀ ਸੰਗੀਤ ਜਗਤ ਦਾ ਹਿੱਸਾ ਬਣਨ ਜਾ ਰਿਹਾ ਹੈ।ਗੁਰਸ਼ਾਨ ਦਾ ਕਹਿਣਾ ਹੈ ਕਿ ਜ਼ਿੰਦਗੀ ਇੱਕ ਸੰਘਰਸ਼ ਹੈ ਤੇ ਉਹ ਆਪਣੀ ਮੰਜ਼ਿਲ ਪਾਉਣ ਲਈ ਬਹੁਤ ਹੀ ਗੁੰਝਲਦਾਰ ਰਾਹਾਂ ਤੇ ਚੱਲ ਕੇ ਸੰਘਰਸ਼ ਕਰ ਰਿਹਾ ਹੈ।ਉਸਨੇ ਦੱਸਿਆ ਕਿ ਉਸ ਦੀ ਜ਼ਿੰਦਗੀ ਵਿੱਚ “ਵਾਇਸ ਆੱਫ ਪੰਜਾਬ” ਗਾਇਕ 'ਦਰਸ਼ਨਜੀਤ' ਦਾ ਬਹੁਤ ਸਹਿਯੋਗ ਰਿਹਾ ਹੈ।ਜਿੰਨ੍ਹਾਂ ਨੇ ਹਰ ਕਦਮ ਰੱਖਣ ਤੋਂ ਪਹਿਲਾਂ ਗੁਰਸ਼ਾਨ ਦਾ ਮਾਰਗ ਦਰਸ਼ਕ ਬਣ ਕੇ ਸਾਥ ਦਿੱਤਾ ਹੈ ਗੁਰਸ਼ਾਨ ਦਾ ਕਹਿਣਾ ਹੈ ਕਿ ਉਹ ਜਸਪ੍ਰੀਤ ਜੱਸੀ, ਨਿਰਦੇਸ਼ਕ ਰਾਜੀਵ ਪਾਸਬੁੱਲਾ, ਕੈਮਰਾਮੈਨ ਪੰਕਜ ਕੁਮਾਰ,ਸਤੀਸ਼, ਦਿਲਸ਼ਾਨ, ਹਰਪ੍ਰੀਤ ਪੀਤਾ, ਗੁਲਜ਼ਾਰ ਮਦੀਨਾ, ਗੁਰਪ੍ਰੀਤ ਤੋਤੀ, ਹਰਪ੍ਰੀਤ ਜੱਜ,ਦਿਲਾਵਰ ਸਿੱਧੂ,ਪ੍ਰਤਾਪ ਸਿੰਘ, ਬਬਲੂ, ਗੁਰਜੰਟ ਸਿੰਘ, ਹਰਮਨ ਸਿੰਘ ਅਤੇ ਕਰਨੀ ਦਾ ਦਿਲੋਂ ਧੰਨਵਾਦ ਕਰਦਾਂ ਹੈ।ਜਿੰਨ੍ਹਾਂ ਨੇ ਉਸਨੂੰ ਆਪਣੇ ਰਾਹ ਤੇ ਨਿਰੰਤਰ ਚੱਲਣ ਵਿੱਚ ਵੱਡਮੁੱਲਾਂ ਸਹਿਯੋਗ ਦਿੱਤਾ ਹੈ ।
ਪੈਰੀ ਪਰਗਟ
81461-02593
0 Comments