ਨਵੇਂ ਡਿਊਟ ਗੀਤ “4 ਇੰਚ ਪੈਗ” ਰਾਹੀ ਜ਼ਲਦ ਹਾਜ਼ਿਰ ਹੋਵੇਗਾ ਗਾਇਕ:ਗੁਰਵਿੰਦਰ ਬਰਾੜ
ਨਵੇਂ ਡਿਊਟ ਗੀਤ “4 ਇੰਚ ਪੈਗ” ਰਾਹੀ ਜ਼ਲਦ ਹਾਜ਼ਿਰ ਹੋਵੇਗਾ ਗਾਇਕ:ਗੁਰਵਿੰਦਰ ਬਰਾੜ
ਠੇਠ ਅੰਦਾਜ਼ ਵਾਲੇ ਇਸ ਡਿਊਟ ਟਰੈਕ ਨੂੰ ਸਰੋਤੇ ਖੁੂਬ ਪਸੰਦ ਕਰਨਗੇ:ਗੁਰਵਿੰਦਰ ਬਰਾੜ

ਪੰਜਾਬੀ ਗਾਇਕੀ ਵਿੱਚ ਸੱਭਿਆਚਾਰਿਕ ਤੇ ਪਰਿਵਾਰਿਕ ਗਾਇਕ ਵਜੋਂ ਵਿਸ਼ੇਸ਼ ਸਥਾਨ ਬਣਾਉਣ ਵਾਲੇ ਗਾਇਕ “ਗੁਰਵਿੰਦਰ ਬਰਾੜ” ਹਮੇਸ਼ਾ ਹੀ ਕੁਝ ਨਿਵੇਕਲਾਂ ਕਰਨ ਲਈ ਯਤਨਸ਼ੀਲ ਰਹਿੰਦੇ ਹਨ।ਹਰ ਸੰਗੀਤਕ ਰੰਗ ਨੂੰ ਨਿਪੁੰਨਤਾ ਨਾਲ ਪੇਸ਼ ਕਰਨ ਵਾਲਾ ਇਹ ਸ਼ਾਨਦਾਰ ਫਨਕਾਰ ਹੁਣ ਜ਼ਲਦ ਹੀ ਆਪਣੇ ਨਵੇਂ ਡਿਊਟ ਗੀਤ “4 ਇੰਚ ਪੈਗ” ਰਾਹੀ ਸਰੋਤਿਆਂ ਦੇ ਰੂਬਰੂ ਹੋਣ ਜਾ ਰਿਹਾ ਹੈ।ਆਪਣੇ ਨਿੱਜੀ ਸੰਗੀਤਕ ਬੈਨਰ “ਜੋਤ ਪ੍ਰੋਡਕਸ਼ਨ” ਹੇਠ ਰਿਲੀਜ਼ ਕੀਤੇ ਜਾ ਰਹੇ ਇਸ ਟਰੈਕ ਦੇ ਨਿਰਮਾਤਾ ਗੁਰਨਿਵਾਜ ਸਿੰਘ ਹਨ।ਗੀਤ ਦੇ ਰਚੇਤਾ ਖੁਦ ਗੁਰਵਿੰਦਰ ਬਰਾੜ ਹੀ ਹਨ।ਇਸਦਾ ਸੰਗੀਤ ਮਿਹਨਤੀ ਮਿਊਜ਼ਿਕ ਡਾਇਰੈਕਟਰ ਕੁੰਵਰ ਬਰਾੜ ਵੱਲੋ ਤਿਆਰ ਕੀਤਾ ਗਿਆ ਹੈ।ਇਸ ਡਿਊਟ ਟਰੈਕ ਵਿੱਚ ਸਹਿ ਗਾਇਕਾ ਵਜੋਂ ਸਾਥ ਆਰ.ਦੀਪ .ਰਮਨ ਵੱਲੋ ਬਾਖੂਬੀ ਢੰਗ ਨਿਭਾਇਆ ਗਿਆ ਹੈ।ਇਸ ਪ੍ਰੋਜੈਕਟ ਦਾ ਵੀਡਿਉ ਪੈਵੀ ਬਰਾੜ ਵੱਲੋ ਗੀਤ ਅਨੁਸਾਰ ਬੇਹੱਦ ਢੁੱਕਵਾਂ ਤੇ ਖੁਬਸੂਰਤ ਬਣਾਇਆ ਗਿਆ ਹੈ।ਗਾਇਕਾ ਕਮਲ ਬਰਾੜ ਨੇ ਵੀ ਵੀਡਿਉ ਵਿੱਚ ਵਧੀਆ ਪੇਸ਼ਕਾਰੀ ਦਿੱਤੀ ਹੈ।ਬੱਬੂ ਬਰਾੜ ਘੁੜਿਆਣਾ ਤੇ ਢਿੱਲੋ ਬਠਿੰਡੇ ਵਾਲਾ ਦੇ ਖਾਸ ਸਹਿਯੋਗ ਵਾਲੇ ਇਸ ਗੀਤ ਬਾਰੇ ਗੱਲਬਾਤ ਦੌਰਾਨ ਗਾਇਕ ਗੁਰਵਿੰਦਰ ਬਰਾੜ ਨੇ ਦੱਸਿਆ ਕਿ ਅੱਜ ਜਿੱਥੇ ਕੋਰੋਨਾ ਵਰਗੀ ਭੈੜੀ ਅਲਾਮਤ ਕਾਰਨ ਸਰਕਾਰਾਂ ਸਾਨੂੰ ਘਰਾਂ ਵਿੱਚ ਸਰੁੱਖਿਅਤ ਰਹਿਣ ਦੀ ਅਪੀਲ ਕਰ ਰਹੀਆਂ ਹਨ।ਉੱਥੇ ਹੀ ਬਤੌਰ ਗਾਇਕ ਆਪਣੇ ਚਹੇਤਿਆਂ ਦੇ ਮਨੋਰੰਜਨ ਨੂੰ ਬਰਕਰਾਰ ਰੱਖਦਿਆਂ ਉਹ ਆਪਣਾ ਇਹ ਗੀਤ ਲੈ ਕੇ ਆ ਰਹੇ ਹਨ।ਉਹਨਾਂ ਨੂੰ ਪੂਰਨ ਉਮੀਦ ਹੈ ਕਿ ਹਰ ਇੱਕ ਪੰਜਾਬੀ ਦੇ ਦਿਲ ਦੀ ਗੱਲ ਕਰਦਾ ਇਹ ਗੀਤ ਸਭ ਨੂੰ ਜਰੂਰ ਪਸੰਦ ਆਵੇਗਾ।
ਦੀਪ ਸੰਦੀਪ
9501375047
0 Comments