ਮਾਂ-ਬੋਲੀ ਪੰਜਾਬੀ ਪ੍ਰਤੀ ਜਾਗਰੂਕ ਕਰਦੇ ਗੀਤ “ੳ ਅ ੲ” ਨਾਲ ਚਰਚਾ 'ਚ ਲੋਕ ਗਾਇਕ:ਨਿਰਮਲ ਸਿੱਧੂ
ਮਾਂ-ਬੋਲੀ ਪੰਜਾਬੀ ਪ੍ਰਤੀ ਜਾਗਰੂਕ ਕਰਦੇ ਗੀਤ “ੳ ਅ ੲ” ਨਾਲ ਚਰਚਾ 'ਚ ਲੋਕ ਗਾਇਕ:ਨਿਰਮਲ ਸਿੱਧੂ

ਪੰਜਾਬੀ ਸੰਗੀਤ ਜਗਤ ਵਿੱਚ ਚੰਗੀ ਤੇ ਅਰਥ ਭਰਪੂਰ ਗਾਇਕੀ ਰਾਹੀ ਵੱਖਰੀ ਪਛਾਣ ਕਾਇਮ ਕਰ ਚੁੱਕੇ ਲੋਕ ਗਾਇਕ “ ਨਿਰਮਲ ਸਿੱਧੂ” ਇਹਨੀ ਦਿਨੀ ਆਪਣੇ ਨਵੇ ਰਿਲੀਜ਼ ਹੋਏ ਟਰੈਕ “ੳ ਅ ੲ” ਨਾਲ ਮੁੜ ਚਰਚਾ ਵਿੱਚ ਹਨ।ਬੱਚਿਆਂ ਨੂੰ ਸਿੱਖ ਇਤਿਹਾਸ ਅਤੇ ਛੋਟੇ ਸਾਹਿਬਜਾਦਿਆਂ ਦੀਆਂ ਸ਼ਹੀਦੀਆਂ ਬਾਰੇ ਇਤਿਹਾਸਕ ਜਾਣਕਾਰੀ ਦਿੰਦਾ ਇਹ ਗੀਤ ਸਾਨੂੰ ਸਾਡੀ ਮਾਂ ਬੋਲੀ ਪੰਜਾਬੀ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕਰਦਾ ਹੈ।ਪੰਜਾਬੀ ਸੱਭਿਆਚਾਰ ਤੇ ਰੀਤੀ ਰਿਵਾਜ਼ਾ ਨੂੰ ਆਪਣੀ ਗਾਇਕੀ ਦਾ ਪ੍ਰਮੁੱਖ ਹਿੱਸਾ ਮੰਨਣ ਵਾਲੇ ਗਾਇਕ ਨਿਰਮਲ ਸਿੱਧੂ ਹਮੇਸ਼ਾ ਹੀ ਕੁਝ ਹੱਟਕੇ ਕਰਨ ਦੀ ਕੋਸ਼ਿਸ ਕਰਦੇ ਹਨ।ਗੱਲਬਾਤ ਦੌਰਾਨ ਨਿਰਮਲ ਸਿੱਧੂ ਨੇ ਦੱਸਿਆ ਕਿ ਹਿੱਟ ਮੇਕਰ ਰਿਕਾਰਡਜ਼ ਕੰਪਨੀ ਵੱਲੋਂ ਰਿਲੀਜ਼ ਕੀਤੇ ਗਏ ਇਸ ਟ੍ਰੈਕ ਦੇ ਨਿਰਮਾਤਾ ਮੋਤਾ ਸਿੰਘ ਸਰਾਏ ਹਨ । ਇਸ ਗੀਤ ਦੀ ਸੁਚੱਜੀ ਘੜਤ ਲੱਖੀ ਭਵਾਨੀਗੜ੍ਹ ਨੇ ਘੜ੍ਹੀ ਹੈ।ਗੀਤ ਦਾ ਮਿਊਜ਼ਿਕ ਖੁਦ “ਨਿਰਮਲ ਸਿੱਧੂ” ਵੱਲੋ ਬੜੇ ਸੋਹਣੇ ਢੰਗ ਨਾਲ ਤਿਆਰ ਕੀਤਾ ਗਿਆ ਹੈ।ਵੀਡੀਓ ਨਿਰਦੇਸ਼ਣ ਦਾ ਕਾਰਜ ਪ੍ਰਸਿੱਧ ਵੀਡੀਓ ਨਿਰਦੇਸ਼ਕ ਬੱਬੂ ਬਰਾੜ ਘੁੜਿਆਣਾ ਵੱਲੋਂ ਗੀਤ ਅਨੁਸਾਰ ਬਹੁਤ ਹੀ ਸ਼ਾਨਦਾਰ ਅਤੇ ਖੂਬਸੂਰਤ ਬਣਾਇਆ ਗਿਆ ਹੈ । ਇਸ ਦੇ ਨਾਲ ਹੀ ਗੀਤ 'ਚ ਮਸ਼ਹੂਰ ਸੰਗੀਤਕਾਰ ਮਨਜਿੰਦਰ ਤਨੇਜਾ ਦਾ ਬਹੁਤ ਸਹਿਯੋਗ ਰਿਹਾ ਹੈ।ਨਿਰਮਲ ਸਿੱਧੂ ਦਾ ਕਹਿਣਾ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਹਮੇਸ਼ਾ ਹੀ ਉਨ੍ਹਾਂ ਨੇ ਚੰਗੇ ਗੀਤ ਪੇਸ਼ ਕੀਤੇ ਹਨ । ਇਹ ਗੀਤ ਵੀ ਪਹਿਲਾਂ ਵਾਲੇ ਗੀਤਾਂ ਵਾਂਗ ਕਾਫੀ ਚਰਚਿਤ ਹੋ ਰਿਹਾ ਹੈ ਤੇ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਬਹੁਤ ਵਧੀਆ ਸੁਨੇਹਾ ਦੇ ਰਿਹਾ ਹੈ । ਲੋਕਾਂ ਵੱਲੋਂ ਇਸ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਉਨ੍ਹਾਂ ਆਖਿਆ ਕਿ ਪੰਜਾਬ ਦੀ ਪਵਿੱਤਰ ਧਰਤੀ ਤੇ ਵਸਦੇ ਪੰਜਾਬੀਆਂ ਨੂੰ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਅਜਿਹੇ ਗੀਤ ਸੁਣਾਉਣਾ ਲਾਜ਼ਮੀ ਹੈ ।
ਪੈਰੀ ਪਰਗਟ
81461-02593
0 Comments