"ਪੰਜਾਬ ਆਰਟਿਸਟ ਵੈਲਫੇਅਰ ਸੁਸਾਇਟੀ" ਦੇ ਵਿਧਾਇਕ ਰਾਜਾ ਵੜਿੰਗ ਸਰਪ੍ਰਸਤ ਤੇ ਉੱਘੇ ਸੰਗੀਤ ਵਿਦਵਾਨ ਭੋਲਾ ਯਮਲਾ ਪ੍ਰਧਾਨ ਬਣੇ
ਰਾਜਾ ਵੜਿੰਗ ਦੇ ਸਰਪ੍ਰਸਤੀ ਹੇਠ ਮੇਰਾ ਹੌਸਲਾ ਵਧਿਆ- ਭੋਲਾ ਯਮਲਾ
ਬੀਤੇ ਦਿਨੀਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਲਾਕਾਰਾਂ , ਸਜਿੰਦਿਆਂ, ਗੀਤਕਾਰਾਂ ਦੀ ਇਕ ਅਹਿਮ ਮੀਟਿੰਗ ਸਥਾਨਕ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਹੋਈ ਜਿਸ ਵਿੱਚ ਸੰਗੀਤ , ਸਾਹਿਤ, ਸੱਭਿਆਚਾਰ ਤੇ ਕਲਾਕਾਰਾਂ ਦੇ ਪ੍ਰਚਾਰ ਪਸਾਰ ਦੇ ਮਨਸ਼ੇ ਨਾਲ "ਪੰਜਾਬ ਆਰਟਿਸਟ ਵੈਲਫੇਅਰ ਸੁਸਾਇਟੀ" ਪੰਜਾਬ ਨਾਂ ਦੀ ਇੱਕ ਵਿਸ਼ੇਸ਼ ਸੰਸਥਾ ਦਾ ਗਠਨ ਕੀਤਾ ਗਿਆ।ਜਿਸ ਦੇ ਆਲ ਇੰਡੀਆ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਹਲਕਾ ਗਿੱਦੜਬਾਹਾ ਦੇ ਵਿਧਾਇਕ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਸੰਸਥਾ ਦੇ ਸਰਪ੍ਰਸਤ ਬਣੇ । ਇਸ ਦੌਰਾਨ ਭਾਰਤ ਦੇ ਚੌਥੇ ਸਰਬੋਤਮ ਪੁਰਸਕਾਰ ਪਦਮਸ਼੍ਰੀ ਲਈ ਨਾਮਜਦ ਹੋਏ ਉੱਘੇ ਲੋਕ ਗਾਇਕ ਬਾਈ ਭੋਲਾ ਯਮਲਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ।
ਵਿਧਾਇਕ ਰਾਜਾ ਵੜਿੰਗ ਨੇ ਅਪਣੇ ਸਬੋਧਨ ਦੌਰਾਨ ਚੁਣੇ ਗਏ ਪ੍ਰਧਾਨ ਭੋਲਾ ਯਮਲਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਸੰਸਥਾ ਨੂੰ ਹਰ ਤਰ੍ਹਾਂ ਦੀ ਨਿੱਜੀ ਤੇ ਸਰਕਾਰ ਵਲੋਂ ਹਰ ਮਦਦ ਕਰਨਗੇ । ਉਹਨਾਂ ਕਿਹਾ ਕਿ ਗਾਇਕ ਕਲਾਕਾਰ ਲੋਕਾਂ ਦੇ ਸਾਝੇਂ ਹੁੰਦੇ ਹਨ ਜਿਨ੍ਹਾਂ ਨੂੰ ਹਰ ਸਹੂਲਤ ਮਿਲਣੀ ਚਾਹੀਦੀ ਹੈ
ਇਸ ਚੋਣ ਦੌਰਾਨ ਉੱਘੇ ਗਾਇਕ ਹੈਪੀ ਧਾਲੀਵਾਲ ਨੂੰ ਸੀਨੀਅਰ ਮੀਤ ਪ੍ਰਧਾਨ, ਉੱਘੇ ਲੋਕ ਗਾਇਕ ਸੁਖਰਾਜ ਬਰਕੰਦੀ ਨੂੰ ਜਨਰਲ ਸਕੱਤਰ,ਸੰਗੀਤਕਾਰ ਸੁਨੀਲ ਕੁਮਾਰ ਨੂੰ ਵਾਈਸ ਪ੍ਰਧਾਨ, ਲੋਕ ਗਾਇਕ ਅਸ਼ੋਕ ਪਠਾਣ ਨੂੰ ਖਜਾਨਚੀ,ਦੀਪ ਸੰਦੀਪ ਨੂੰ ਪ੍ਰੈਸ ਸਕੱਤਰ, ਗੁਰਸੇਵਕ ਆਲਮ ਤੇ ਦਵਿੰਦਰ ਗਿੱਲ ਨੂੰ ਸਲਾਹਕਾਰ, ਲਖਵਿੰਦਰ ਬੁੱਗਾ ਤੇ ਸ਼ਿਸ਼ੂ ਗਿੱਲ ਨੂੰ ਸਟੇਜ ਸਕੱਤਰ ਵਜੋਂ ਸਰਬਸੰਮਤੀ ਨਾਲ ਚੁਣ ਲਿਆ ।ਇਸ ਮੌਕੇ
"ਪੰਜਾਬ ਆਰਟਿਸਟ ਵੈਲਫੇਅਰ ਸੁਸਾਇਟੀ" ਦੇ ਸ੍ਰੀ ਮੁਕਤਸਰ ਸਾਹਿਬ ਦੇ ਸਜਿੰਦਆਂ ਦੀ ਇਕਾਈ ਦੀ ਚੋਣ ਵੀ ਸਰਬਸੰਮਤੀ ਨਾਲ ਸੁਸਾਇਟੀ ਦੇ ਸੂਬਾ ਪ੍ਰਧਾਨ ਬਾਈ ਭੋਲਾ ਯਮਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਜਿਸ ਵਿੱਚ
ਪ੍ਰਧਾਨ ਸ੍ਰੀ ਮਨੋਹਰ ਦੇਵ ,
ਸੀਨੀਅਰ ਵਾਈਸ ਪ੍ਰਧਾਨ।
ਰਾਹੁਲ ਉਜੈਨਵਾਲ,
ਵਾਇਸ ਪ੍ਰਧਾਨ ਕੇ.ਪੀ. ਸਿੰਘ,
ਜਰਨਲ ਸੈਕਟਰੀ ਭਾਨੂ ਪ੍ਰਤਾਪ ਤੇ ਗੁਰਸੇਵਕ ਆਲਮ
ਕੈਸ਼ੀਅਰ ਰਾਕੇਸ਼ ਕੁਮਾਰ , ਤੇ ਸੋਨੀ ਸਿੰਘ
ਸਲਾਹਕਾਰ ਸੁਖਦੇਵ ਅਲੀ ,ਰਿੱਕੀ ਕੁਮਾਰ ,ਸੋਨੂੰ ਸਲੀਮ
ਪ੍ਰੈੱਸ ਸਕੱਤਰ ਪਰਮਜੀਤ ਚੌਹਾਨ, ਰਾਜਨ ਕੁਮਾਰ,
ਸਟੇਜ ਸਕੱਤਰ ਇਕਬਾਲਜੀਤ
ਐਕਟਿਵ ਮੈਂਬਰ ਜੋਤ ਅਲੀ ,ਸੋਨੂੰ ਖਾਨ ,ਸਾਜਨ ਯੋਗੀ ,ਮੋਨੂੰ ਮੌਰੀਆ ਨੂੰ ਚੁਣਿਆ ਗਿਆ । ਇਸ ਮੌਕੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਲਾਕਰ, ਸਾਜ਼ੀ, ਮੰਚ ਸੰਚਾਲਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
0 Comments